17.4 C
Chandigarh

TODAY NOW NEWS

Friday, March 20, 2026
HomeWEIRD NEWSਤਰਨਤਾਰਨ : ਸਕੂਲੀ ਵੈਨ ਹੇਠ ਆਉਣ ਕਰਕੇ ਇੱਕ ਬੱਚੇ ਦੀ ਦਰਦਨਾਕ ਮੌਤ...

ਤਰਨਤਾਰਨ : ਸਕੂਲੀ ਵੈਨ ਹੇਠ ਆਉਣ ਕਰਕੇ ਇੱਕ ਬੱਚੇ ਦੀ ਦਰਦਨਾਕ ਮੌਤ ਅਤੇ ਇਕ ਬੱਚਾ ਜਖਮੀ

ਮਾਪਿਆਂ ਦਾ ਇਹ ਇਕਲੌਤਾ ਲੜਕਾ ਦੋ ਭੈਣਾਂ ਦਾ ਭਰਾ ਸੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਤਰਨਤਾਰਨ (ਰਿੰਪਲ ਗੋਲਣ) : ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ ‘ਚ ਕੱਲ ਦੁਪਹਿਰੇ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਆਸਲ ਉਤਾੜ ਵਿਖੇ ਨਰਸਰੀ ਜਮਾਤ ‘ਚ ਪੜ੍ਹਦੇ ਬੱਚੇ ਮਹਿਤਾਬ ਸਿੰਘ (6) ਪੁੱਤਰ ਸਰਵਨ ਸਿੰਘ ਦੀ ਸਕੂਲ ਤੋਂ ਵਾਪਸੀ ਸਮੇਂ ਸਕੂਲ ਦੀ ਵੈਨ ਹੇਠ ਆਉਣ ਕਾਰਨ ਮੌਤ ਹੋ ਗਈ। ਇਹ ਇਕਲੌਤਾ ਲੜਕਾ ਦੋ ਭੈਣਾਂ ਦਾ ਭਰਾ ਸੀ, ਜਿਸ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਉੱਤੇ ਹੀ ਇਸ ਹਾਦਸੇ ਇਕ ਹੋਰ ਬੱਚਾ ਗੁਰਨੂਰ ਸਿੰਘ (6) ਪੁੱਤਰ ਅਵਤਾਰ ਸਿੰਘ ਜ਼ਖ਼ਮੀ ਹੋ ਗਿਆ। ਪਿੰਡ ਵਾਸੀਆਂ ਮੁਤਾਬਕ ਸਕੂਲ ਵੈਨ ਪਿੰਡ ਦੀ ਹੈ ਅਤੇ ਉਸ ਦੀ ਹਾਲਤ ਚੰਗੀ ਨਹੀਂ ਹੈ। ਹੈਰਾਨੀ ਦੀ ਗੱਲ ਹੈ ਜੋ ਗੱਡੀ ਉਪਰ ਨੰਬਰ ਲੱਗਾ ਹੈ ਉਹ ਕਿਸੇ ਭਾਗ ਸਿੰਘ ਦੇ ਨਾਮ ਪਰ ਕਿਸੇ ਸਕੂਟਰ ਦਾ ਨੰਬਰ ਹੈ ਚਾਲਕ ਨੂੰ ਵਾਰ-ਵਾਰ ਕਹਿਣ ‘ਤੇ ਵੀ ਵੈਨ ਨੂੰ ਠੀਕ ਨਹੀਂ ਕਰਵਾਇਆ ਗਿਆ। ਜਿਕਰਯੋਗ ਹੈ ਇਸੇ ਤਰਾ ਹੀ ਕੁਝ ਸਾਲ ਪਹਿਲਾ ਵੀ ਪਿੰਡ ਜੋਧ ਸਿੰਘ ਵਾਲਾ ਦਾ ਬੱਚਾ ਜੋ ਇਸੇ ਸਕੂਲ ਵਿੱਚ ਪੜਦਾ ਸੀ ਉਸਦੀ ਵੀ ਸਕੂਲ ਦੀ ਵੈਨ ਹੇਠਾ ਆ ਜਾਣ ਕਾਰਨ ਮੌਤ ਹੋ ਗਈ ਸੀ ਪਰ ਸਕੂਲ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀ ਸਰਕਦੀ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

Today Now News

RELATED ARTICLES
- Advertisment -

POPULAR POSTS