ਆਰਟੀਫੀਸ਼ੀਅਲ ਲਿੰਬਸ ਮੈਨੂੰਫਿਕਚਰਿੰਗ ਕਾਰਪੋਰੇਸ਼ਨ ਆੱਫ਼ ਇੰਡੀਆਂ ਦੇ ਸਹਿਯੋਗ ਨਾਲ ਕੀਤਾ ਉਪਰਾਲਾ

ਤਰਨ ਤਾਰਨ (ਜਸਬੀਰ ਸਿੰਘ) : ਆਰਟੀਫੀਸ਼ੀਅਲ ਲਿੰਬਸ ਮੈਨੂੰਫਿਕਚਰਿੰਗ ਕਾਰਪੋਰੇਸ਼ਨ ਆੱਫ਼ ਇੰਡੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜਿੰਨ੍ਹਾਂ ਲੋਕਾਂ ਦੇ ਅੰਗ ਕੱਟੇ ਗਏ ਹਨ ਜਾਂ ਜਿੰਨ੍ਹਾਂ ਨੂੰ ਚੱਲਣ ਫਿਰਨ ਵਿੱਚ ਕੋਈ ਮੁਸ਼ਕਿਲ ਹੈ, ਜਾਂ ਬੀਮਾਰੀ ਦੀ ਵਜ੍ਹਾ ਨਾਲ ਸੁਣਨ ਅਤੇ ਕੰਮ ਕਰਨ ਵਿਚ ਤੰਗੀ ਆਉਂਦੀ ਹੈ ਉਹਨਾਂ ਨੂੰ ਬਨਾਉਟੀ ਅੰਗ ਮੁਫਤ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਕੈਂਪ ਵਿੱਚ ਲਾਭਪਾਤਰੀ ਆਪਣੀ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ, ਯੂ. ਡੀ. ਆਈ. ਕਾਰਡ (ਵਿਕਲਾਂਗਤਾ ਸਰਟੀਫਿਕੇਟ) ਅਤੇ ਆਮਦਨ ਸਰਟੀਫਿਕੇਟ (15 ਹਜ਼ਾਰ ਪ੍ਰਤੀ ਮਹੀਨੇ ਤੋਂ ਘੱਟ) ਜੋ ਕਿ ਐੱਮ. ਸੀ. ਜਾਂ ਸਰਪੰਚ ਵੱਲੋਂ ਤਸਦੀਕ-ਸ਼ੁਦਾ ਹੋਵੇ, ਅਸਲ ਅਤੇ ਫੋਟੋ ਕਾਪੀ ਨਾਲ ਜ਼ਰੂਰ ਲੈ ਕੇ ਆਉਣ।
ਉਹਨਾਂ ਸਪੱਸ਼ਟ ਕੀਤਾ ਕਿ ਇਹਨਾਂ ਕੈਂਪਾਂ ਦੌਰਾਨ ਲੋੜਵੰਦਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਯੋਗ ਲਾਭਪਾਤਰੀਆਂ ਨੂੰ ਇਹ ਉਪਕਰਨ ਮੁਹੱਈਆ ਕਰਵਾਏ ਜਾਣਗੇ।
ਜਿਲਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਸਿਆ ਕਿ ਲੋੜਵੰਦ ਲੋਕਾ ਵਾਸਤੇ ਜੋ ਤੁਰਨ=ਫਿਰਨ ਜਾ ਕਿਸੇ ਵੀ ਤਰਾ ਕੰਮਾ ਕਰਨ ਵਾਸਤੇ ਸਰੀਰ ਦੇ ਅੰਪਗ ਅੰਗ ਨੁੰ ਵਰਤੋ ਵਿਚ ਲਿਆਉਣ ਵਾਸਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਾਨਪੁਰ ਤੋ ਇਕ ਨਿੱਜੀ ਕੰਪਨੀ ਤੋ ਅੰਗ ਬਣ ਕੇ ਸਰਕਾਰ ਵਲੋ ਤਰਨਤਾਰਨ ਜਿਲਾ ਅੰਦਰ ਲੋੜਵੰਦ ਗਰੀਬ ਪਰਿਵਾਰ ਨਾਲ ਰਾਬਤਾ ਕਾਇਮ ਕਰਕੇ ਅਜ ਤਰਨਤਾਰਨ/ਕਲ ਪੱਟੀ/ਪਾਰਸੋ ਭਿੱਖੀਵਿੰਡ ਅਤੇ 5ਮਾਰਚ ਨੁੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪੰਨੂਆ ਵਿਖੇ ਥਾਵਾ ਉਪਰ ਕੈਂਪ ਲਗਾਏ ਜਾਣਗੇ






