17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ : ਪੁਲੀਸ ਨੇ ਖਡੂਰ ਸਾਹਿਬ ਗੰਨ ਹਾਊਸ ਵਿੱਚ ਹੋਈ ਦੇ ਮਾਮਲੇ...

ਤਰਨਤਾਰਨ : ਪੁਲੀਸ ਨੇ ਖਡੂਰ ਸਾਹਿਬ ਗੰਨ ਹਾਊਸ ਵਿੱਚ ਹੋਈ ਦੇ ਮਾਮਲੇ ਨੂੰ ਸੁਲਝਾਇਆ : 3 ਮੁਲਜ਼ਮ ਕਾਬੂ

ਗੰਨ ਹਾਉਸ ਵਿਚੋਂ 12 ਏਅਰ ਗੰਨਾਂ,1 ਏਅਰ ਪਿਸਟਲ ਅਤੇ ਵੱਖ ਵੱਖ ਬੋਰ ਦੇ 2060 ਰੋਂਦ ਚੋਰੀ ਕਰ ਲਏ ਸਨ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਪੁਲਿਸ ਨੇ ਬੀਤੇ ਜਨਵਰੀ ਮਹੀਨੇ ਦੀ 10/11/2021 ਦੀ ਦਰਮਿਆਨੀ ਰਾਤ ਨੂੰ ਰਾਜਾ ਗੰਨ ਹਾਉਸ ਦੀ ਛੱਤ ਪਾੜ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੰਨ ਹਾਉਸ ਵਿਚੋਂ 12 ਏਅਰ ਗੰਨਾਂ,1 ਏਅਰ ਪਿਸਟਲ ਅਤੇ ਵੱਖ ਵੱਖ ਬੋਰ ਦੇ 2060 ਰੋਂਦ ਚੋਰੀ ਕਰ ਲਏ ਸਨ ਜਿਸ ਬਾਬਤ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਸੀ ਜਿਸਦੀ ਜਾਂਚ ਰਮਨਦੀਪ ਸਿੰਘ ਡੀਐੱਸਪੀ ਗੋਇੰਦਵਾਲ ਥਾਣਾ ਮੁਖੀ ਜਸਵੰਤ ਸਿੰਘ ਗੋਇੰਦਵਾਲ ਅਤੇ ਥਾਣਾ ਮੁੱਖੀ ਗੁਰਚਰਨ ਸਿੰਘ ਤਰਨਤਾਰਨ ਸਿਟੀ ਵਲੋਂ ਮਾਮਲੇ ਨੂੰ ਹੱਲ ਕਰਦੇ ਹੋਏ ਤਿੰਨ ਮੁਲਜ਼ਮਾਂ ਗੁਰਪਾਲ ਸਿੰਘ,ਨਵਦੀਪ ਸਿੰਘ,ਜਗਰੂਪ ਸਿੰਘ ਨੂੰ ਕਾਬੂ ਕਰ ਇਨ੍ਹਾਂ ਦੇ ਕਬਜੇ ਵਿਚੋਂ ਚੋਰੀ ਕੀਤੇ ਹਥਿਆਰਾਂ ਵਿਚੋਂ 9 ਏਅਰ ਗੰਨ,242 ਰੋਂਦ ਸਪਰਿੰਗ ਫੀਲਡ ਰਾਈਫਲ ਅਤੇ 21 ਰੋਂਦ 30 ਬੋਰ ਦੇ ਬਰਾਮਦ ਕੀਤੇ ਹਨ ਉਕਤ ਮੁਲਜ਼ਮਾਂ ਕੋਲੋ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ

Today Now News

RELATED ARTICLES
- Advertisment -

POPULAR POSTS