ਭਾਰਤ ਅੰਦਰ ਦਾਖਲ ਹੋਏ ਪੰਜ ਪਾਕਿਸਤਾਨੀ ਘੁਸਪੈਠੀਆਂ ਨੂੰ ਬੀ ਐੱਸ ਐੱਫ ਵੱਲੋਂ ਮੌਕੇ ਤੇ ਹੀ ਢੇਰ ਕਰ ਦਿੱਤਾ ਗਿਆ ਸੀ ।

ਤਰਨਤਾਰਨ (ਰਿੰਪਲ ਗੋਲਣ) : ਪਿੰਡ ਡੱਲ ਵਿਖੇ ਪਾਕਿਸਤਾਨ ਤੋਂ ਭਾਰਤ ਅੰਦਰ ਦਾਖਲ ਹੋਣ ਵਾਲੇ 5 ਘੁਸਪੈਠੀਆਂ ਨੂੰ ਜਿੱਥੇ ਬੀ.ਐਸ.ਐਫ. ਨੇ ਢੇਰ ਕਰਦੇ ਹੋਏ ਵੱਡੀ ਗਿਣਤੀ ਚ” ਅਸਲਾ ਹੈਰੋਇਨ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਸਨ । ਉੱਥੇ ਹੀ ਜ਼ਿਲ੍ਹਾ ਪੁਲਿਸ ਨੇ ਇਸ ਨਾਲ ਸੰਬੰਧਿਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਬਾਈ ਅਗਸਤ ਨੂੰ ਭਾਰਤ ਅੰਦਰ ਦਾਖਲ ਹੋਏ ਪੰਜ ਪਾਕਿਸਤਾਨੀ ਘੁਸਪੈਠੀਆਂ ਨੂੰ ਬੀ ਐੱਸ ਐੱਫ ਵੱਲੋਂ ਮੌਕੇ ਤੇ ਹੀ ਢੇਰ ਕਰ ਦਿੱਤਾ ਗਿਆ ਸੀ ਇਸ ਆਪ੍ਰੇਸ਼ਨ ਤੋਂ ਬਾਅਦ ਕੇਸ ਦੀ ਸਾਰੀ ਜਾਂਚ ਜ਼ਿਲ੍ਹਾ ਪੁਲੀਸ ਨੂੰ ਸੌਂਪ ਦਿੱਤੀ ਗਈ ਸੀ ਸਟੇਟੱਸ ਦੀ ਵਿਸ਼ੇਸ਼ ਟੀਮ ਵੱਲੋਂ ਬਰਾਮਦ ਕੀਤੇ ਗਏ ਮੋਬਾਈਲਾਂ ਦੀ ਜਾਂਚ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਡੱਲ ਨਿਵਾਸੀ ਗੁਰਬੀਰ ਸਿੰਘ ਉਰਫ ਗੋਰਾ ਪੁੱਤਰ ਸੁਬੇਗ ਸਿੰਘ ਅਤੇ ਗੁਰਬਖਸ਼ ਸਿੰਘ ਉਰਫ ਜੱਸਾ ਪੁੱਤਰ ਸਵਰਨ ਸਿੰਘ ਤੋਂ ਇਲਾਵਾ ਪਿੰਡ ਧੂੰਦਾ ਨਿਵਾਸੀ ਜੋਧਬੀਰ ਸਿੰਘ ਪੁੱਤਰ ਜਸਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਦੇ ਸਬੰਧ ਪਾਕਿਸਤਾਨੀ ਘੁਸਪੈਠੀਆਂ ਨਾਲ ਹੋਣੇ ਪਾਏ ਗਏ ਹਨ ਉਕਤ ਚਾਰੇ ਦੇਸ਼ ਧ੍ਰੋਹੀਆਂ ਵੱਲੋਂ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰਦੇ ਹੋਏ ਅਸਲਾ ਅਤੇ ਨਸ਼ੇ ਵਾਲੇ ਪਦਾਰਥ ਦੀਆਂ ਖੇਪਾਂ ਮੰਗਵਾਈਆਂ ਜਾ ਚੁੱਕੀਆਂ ਹਨ ਜਿਸ ਦੀ ਪੁਲਿਸ ਜਾਂਚ ਕਰਨ ਚ ਜੁੱਟ ਗਈ ਹੈ ਇਹ ਵੀ ਪਤਾ ਲੱਗਾ ਹੈ ਕਿ 22 ਅਗਸ਼ਤ ਨੂੰ ਉਕਤ ਮਾਰੇ ਗਏ ਘੁਸਪੈਠੀਏ ਇਨ੍ਹਾਂ ਚਾਰਾਂ ਨਾਲ ਸੰਪਰਕ ਕਰਨ ਉਪਰੰਤ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਦੇਣ ਲਈ ਸਰਹੱਦ ਰਾਹੀਂ ਪਿੰਡ ਡੱਲ ਚ ਦਾਖਲ ਹੋਣ ਲਈ ਆਏ ਸਨ ਜਿਨ੍ਹਾਂ ਵੱਲੋਂ ਦੋਸ਼ੀਆਂ ਦੇ ਘਰ ਚ ਪਨਾਹ ਵੀ ਲਈ ਜਾਣੀ ਸੀ ਪਰ ਬੀਐਸਐਫ ਦੇ ਹਾਥੀ ਚੜ੍ਹਨ ਨਾਲ ਉਹ ਮਾਰੇ ਗਏ । ਦੂਜੇ ਪਾਸੇ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਵਿਅਕਤੀਆਂ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਪਾਏ ਗਏ ਹਨ । ਜਿਨ੍ਹਾਂ ਨੂੰ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਕੋਰਟ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।






