ਸਿੱਖਿਆ ਵਿਭਾਗ ਵਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਸੈਕੰਡਰੀ ਸਕੂਲਾਂ ਚ ਚਾਲੂ ਕਰਨ ਦੇ ਹੁਕਮ ਕੀਤੇ

ਤਰਨਤਾਰਨ (ਜਸਬੀਰ ਸਿੰਘ) : ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਬਲਾਕ ਤਰਨ ਤਾਰਨ 1 ਅਤੇ ਬਲਾਕ ਨੂਰਦੀ ਵਿਖੇ ਅਧਿਆਪਕਾਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਮੋਰਚੇ ਦੇ ਆਗੂ ਪ੍ਰਭਜੋਤ ਸਿੰਘ ਗੋਹਲਵੜ, ਗੁਰਪ੍ਰੀਤ ਮੜ੍ਹੀਮੇਗਾ,ਸੁੱਖਵਿੰਦਰ ਧਾਮੀ, ਬਲਜੀਤ ਟਾਮ, ਦਿਲਬਾਗ ਸ਼ਾਹਪੁਰ,ਗੁਰਪ੍ਰੀਤ ਲਾਲਪੁਰਾ, ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਸੈਕੰਡਰੀ ਸਕੂਲਾਂ ਚ ਚਾਲੂ ਕਰਨ ਦੇ ਜ਼ੁਬਾਨੀ ਹੁਕਮ ਕੀਤੇ ਗਏ ਨੇ, ਜਿਸ ਨਾਲ ਪ੍ਰਾਇਮਰੀ ਸਕੂਲਾਂ ਦੀ ਹੋਂਦ ਨੂੰ ਖ਼ਤਰਾ ਹੈ ਉਹ ਹੁਕਮ ਤੁਰੰਤ ਵਾਪਿਸ ਲਵੇ।ਸਕੂਲਾਂ ਵਿੱਚ ਕੱਚੇ ਅਧਿਆਪਕਾਂ ਬਿਨਾਂ ਕਿਸੇ ਦੇਰੀ ਪੂਰੀ ਤਨਖਾਹ ਤੇ ਪੱਕਾ ਕਰ ਕੇ ਸਰਕਾਰ ਅਪਣਾ ਕੀਤਾ ਵਾਦਾ ਪੂਰਾ ਕਰੇ । ਮਿਡਲ ਸਕੂਲਾਂ ਦੀਆਂ ਪੋਸਟਾਂ ਨੂੰ ਬਹਾਲ ਕਰੇ,ਸੈਂਟਰ ਹੈਡ ਟੀਚਰਾ ਉਪਰ ਬੇਲੋੜਾ ਕੰਮ ਪਾਉਣ ਵਾਲੀ ਚਿੱਠੀ ਤੁਰੰਤ ਰੱਦ ਕੀਤੀ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਜਲਦੀ ਵਿਭਾਗ ਚ ਸ਼ਾਮਿਲ ਕਰੇ, ਪੇ ਕਮਿਸ਼ਨ ਦੀ ਰਿਪੋਰਟ ਅਤੇ ਡੀ.ਏ ਦੀਆਂ ਸਾਰੀਆਂ ਕਿਸ਼ਤਾਂ ਪੂਰਨ ਰੂਪ ਚ ਦਿੱਤੀਆਂ ਜਾ
ਜਾਣ। ਆਗੂਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਅਧਿਆਪਕਾਂ ਨੂੰ ਕਰੋਨਾ ਯੋਧੇ ਐਲਾਣਿਆ ਜਾਵੇ, ਕਿਓਂਕਿ ਮਹਾਂਮਾਰੀ ਦੌਰਾਨ ਵੀ ਅਧਿਆਪਕ ਵਿਭਾਗ ਦੇ ਹੁਕਮਾਂ ਅਨੁਸਾਰ ਆਪੋ ਆਪਣੇ ਸਕੂਲਾਂ ਵਿੱਚ ਬਹੁਤ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਸਰਕਾਰੀ ਸਕੂਲਾਂ ਚ ਇਸ ਕਰੋਨਾ ਕਾਲ ਚ ਵੀ ਅਧਿਆਪਕਾਂ ਵਲੋਂ ਬੱਚਿਆਂ ਦਾ ਰਿਕਾਰਡ ਤੋੜ ਦਾਖ਼ਲਾ ਕੀਤਾ ਗਿਆ ਹੈ ਅਤੇ ਜੋ ਅਜੇ ਵੀ ਜਾਰੀ ਹੈ। ਜੇ ਸਰਕਾਰ ਨੇ ਇਹ ਮੰਗਾ ਨਾ ਮੰਨੀਆ ਤਾ ਸੰਘਰਸ਼ ਹੋਰ ਤੇਜ ਕੀਤਾ ਜਾਏਗਾ।ਇਸ ਮੌਕੇ ਹਾਜ਼ਿਰ ਸਨ..






