17.4 C
Chandigarh

TODAY NOW NEWS

Friday, March 20, 2026
HomeWEIRD NEWSਤਰਨਤਾਰਨ : ਸਰਹੱਦੀ ਪਿੰਡ ਚਾਹਲ ਵਿਖੇ ਦੇਰ ਰਾਤ ਪਤੀ ਨੇ ਪਤਨੀ ਦੇ...

ਤਰਨਤਾਰਨ : ਸਰਹੱਦੀ ਪਿੰਡ ਚਾਹਲ ਵਿਖੇ ਦੇਰ ਰਾਤ ਪਤੀ ਨੇ ਪਤਨੀ ਦੇ ਸਿਰ ‘ਚ ਸੱਬਲ ਮਾਰ ਕੀਤਾ ਕਤਲ

ਜਾਂਦੇ ਸਮੇਂ ਮੁਲਜ਼ਮ ਆਪਣੇ 16 ਦੇ ਲੜਕੇ ਨੂੰ ਮਾਰਨ ਦੀ ਧਮਕੀ ਦੇ ਕੇ ਨਾਲ ਲੈ ਗਿਆ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਦੇ ਸਰਹੱਦੀ ਪਿੰਡ ਚਾਹਲ ਵਿਖੇ ਦੇਰ ਰਾਤ ਪਤੀ ਨੇ ਪਤਨੀ ਦੇ ਸਿਰ ‘ਚ ਸੱਬਲ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਾਂਦੇ ਸਮੇਂ ਮੁਲਜ਼ਮ ਆਪਣੇ 16 ਦੇ ਲੜਕੇ ਨੂੰ ਮਾਰਨ ਦੀ ਧਮਕੀ ਦੇ ਕੇ ਨਾਲ ਲੈ ਗਿਆ ਜਦਕਿ ਉਸ ਨੇ ਮੌਕਾ ਪਾ ਕੇ ਘਟਨਾ ਦੀ ਸੂਚਨਾ ਆਪਣੇ ਮਾਸੜ ਨੂੰ ਦੇ ਦਿੱਤੀ। ਘਟਨਾ ਸਥਾਨ ‘ਤੇ ਪੁੱਜੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਲੰਘੀ ਰਾਤ ਆਪਣੀ ਪਤਨੀ ਦੇ ਸਿਰ ਵਿਚ ਸੱਬਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਸ ਸਮੇਂ ਉਸ ਦਾ 16 ਸਾਲ ਦਾ ਲੜਕਾ ਯੋਧਬੀਰ ਸਿੰਘ ਵੀ ਘਰ ‘ਚ ਸੀ, ਜਦੋਂਕਿ ਵੱਡਾ ਲੜਕਾ ਕਰਨਬੀਰ ਸਿੰਘ ਫੌਜ ‘ਚ ਭਰਤੀ ਹੋਣ ਪੱਟੀ ਵਿਖੇ ਟ੍ਰੇਨਿੰਗ ਲੈ ਰਿਹਾ ਹੈ। ਮੇਜਰ ਸਿੰਘ ਕਤਲ ਕਰ ਕੇ ਫ਼ਰਾਰ ਹੋਣ ਸਮੇਂ ਆਪਣੇ ਲੜਕੇ ਯੋਧਬੀਰ ਸਿੰਘ ਨੂੰ ਵੀ ਇਹ ਧਮਕੀ ਦੇ ਕੇ ਨਾਲ ਲੈ ਗਿਆ ਕਿ ਉਹ ਉਸ ਨੂੰ ਵੀ ਮਾਰ ਦੇਵੇਗਾ। ਪਰ ਯੋਧਬੀਰ ਸਿੰਘ ਨੇ ਆਪਣੇ ਸੁਰਸਿੰਘ ਰਹਿੰਦੇ ਮਾਸੜ ਬਲਦੇਵ ਸਿੰਘ ਨੂੰ ਮੌਕਾ ਪਾ ਕੇ ਫੋਨ ਕਰ ਦਿੱਤਾ। ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS