ਪ੍ਰੀ-ਪ੍ਰਾਇਮਰੀ ਜਮਾਤਾਂ ਸੈਕੰਡਰੀ ਸਕੂਲਾਂ ਚ ਚਾਲੂ ਕਰਨ ਨਾਲ ਪ੍ਰਾਇਮਰੀ ਸਕੂਲਾਂ ਦੀ ਹੋਂਦ ਨੂੰ ਖ਼ਤਰਾ : ਆਗੂ

ਤਰਨਤਾਰਨ (ਜਸਬੀਰ ਸਿੰਘ) : ਸਾਂਝਾ ਮੋਰਚੇ ਦੇ ਆਗੂ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਸੈਕੰਡਰੀ ਸਕੂਲਾਂ ਚ ਚਾਲੂ ਕਰਨ ਦੇ ਜ਼ੁਬਾਨੀ ਹੁਕਮ ਕੀਤੇ ਗਏ ਨੇ, ਜਿਸ ਨਾਲ ਪ੍ਰਾਇਮਰੀ ਸਕੂਲਾਂ ਦੀ ਹੋਂਦ ਨੂੰ ਖ਼ਤਰਾ ਹੈ ਉਹ ਹੁਕਮ ਤੁਰੰਤ ਵਾਪਿਸ ਲਵੇ।ਸਕੂਲਾਂ ਵਿੱਚ ਕੱਚੇ ਅਧਿਆਪਕਾਂ ਬਿਨਾਂ ਕਿਸੇ ਦੇਰੀ ਪੂਰੀ ਤਨਖਾਹ ਤੇ ਪੱਕਾ ਕਰ ਕੇ ਸਰਕਾਰ ਅਪਣਾ ਕੀਤਾ ਵਾਦਾ ਪੂਰਾ ਕਰੇ । ਮਿਡਲ ਸਕੂਲਾਂ ਦੀਆਂ ਪੋਸਟਾਂ ਨੂੰ ਬਹਾਲ ਕਰੇ,ਸੈਂਟਰ ਹੈਡ ਟੀਚਰਾ ਉਪਰ ਬੇਲੋੜਾ ਕੰਮ ਪਾਉਣ ਵਾਲੀ ਚਿੱਠੀ ਤੁਰੰਤ ਰੱਦ ਕੀਤੀ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਜਲਦੀ ਵਿਭਾਗ ਚ ਸ਼ਾਮਿਲ ਕਰੇ, ਪੇ ਕਮਿਸ਼ਨ ਦੀ ਰਿਪੋਰਟ ਅਤੇ ਡੀ.ਏ ਦੀਆਂ ਸਾਰੀਆਂ ਕਿਸ਼ਤਾਂ ਪੂਰਨ ਰੂਪ ਚ ਦਿੱਤੀਆਂ ਜਾਣ। ਆਗੂਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਅਧਿਆਪਕਾਂ ਨੂੰ ਕਰੋਨਾ ਯੋਧੇ ਐਲਾਣਿਆ ਜਾਵੇ, ਕਿਓਂਕਿ ਮਹਾਂਮਾਰੀ ਦੌਰਾਨ ਵੀ ਅਧਿਆਪਕ ਵਿਭਾਗ ਦੇ ਹੁਕਮਾਂ ਅਨੁਸਾਰ ਆਪੋ ਆਪਣੇ ਸਕੂਲਾਂ ਵਿੱਚ ਬਹੁਤ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਸਰਕਾਰੀ ਸਕੂਲਾਂ ਚ ਇਸ ਕਰੋਨਾ ਕਾਲ ਚ ਵੀ ਅਧਿਆਪਕਾਂ ਵਲੋਂ ਬੱਚਿਆਂ ਦਾ ਰਿਕਾਰਡ ਤੋੜ ਦਾਖ਼ਲਾ ਕੀਤਾ ਗਿਆ ਹੈ ਅਤੇ ਜੋ ਅਜੇ ਵੀ ਜਾਰੀ ਹੈ। ਜੇ ਸਰਕਾਰ ਨੇ ਇਹ ਮੰਗਾ ਨਾ ਮੰਨੀਆ ਤਾ ਸੰਘਰਸ਼ ਹੋਰ ਤੇਜ ਕੀਤਾ ਜਾਏਗਾ
ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਸਮੁੱਚੇ ਜਿਲ੍ਹੇ ਦੇ ਪਟਵਾਰੀ ਅਤੇ ਕਾਨੂੰਗੋ ਸਹਿਬਾਨ 20/05/2021 ਤੋਂ 27/04/2021 ਤੱਕ ਪੰਜਾਬ ਸਰਕਾਰ ਅਤੇ ਖਾਸ ਤੌਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ, ਡੀ ਏ ਦੀਆਂ ਬਕਾਇਆ ਕਿਸ਼ਤਾਂ ,ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨੀ ,ਕੱਚੇ ਮੁਲਾਜਿਮ ਨੂੰ ਪੱਕੇ ਕਰਨ ਅਤੇ ਪਟਵਾਰੀਆਂ ਦੀ ਨਵੀਂ ਭਰਤੀ ਕਰਨ, ਵਿੱਤੀ ਅਤੇ ਗੈਰ ਵਿੱਤੀ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਵਲੋਂ ਮੰਨੀਆਂ ਜਾ ਚੁੱਕੀਆਂ ਹਨ ਨੂੰ ਲਾਗੂ ਨਾ ਕਰਨਾ, ਪਟਵਾਰੀਆਂ ਨੂੰ ਕੰਪਿਊਟਰ ਦਾ ਕੰਮ ਨਾਂ ਦੇਣਾਂ ਦੇ ਖਿਲਾਫ ਦਫ਼ਤਰਾਂ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਵਿਚ ਕੰਮ ਕਰਨਗੇ ਅਤੇ 24 ਮਈ ਨੂੰ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਦਫ਼ਤਰਾਂ ਦਾ ਸਾਰਾ ਕੰਮ ਬੰਦ ਕਰਕੇ ਅਜ ਤਰਨਤਾਰਨ ਜਿਲਾ ਅੰਦਰ ਸਰਕਾਰੀ ਦਫਤਰਾ ਵਿਚ ਕੰਮ ਬੰਦ ਕਰਕੇ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਅਗੇ ਭਾਰੀ ਨਾਅਰੇਬਾਜੀ ਕੀਤੀ ਗਾਈ






