17.4 C
Chandigarh

TODAY NOW NEWS

Friday, March 20, 2026
HomeWEIRD NEWSਤਰਨ ਤਾਰਨ ਜ੍ਹਿਲਾ ਪੁਲਿਸ ਵੱਲੋਂ 28000 ਕਿਲੋ ਲਾਹਣ ਬ੍ਰਾਮਦ

ਤਰਨ ਤਾਰਨ ਜ੍ਹਿਲਾ ਪੁਲਿਸ ਵੱਲੋਂ 28000 ਕਿਲੋ ਲਾਹਣ ਬ੍ਰਾਮਦ

ਭਵਿੱਖ ਵਿੱਚ ਵੀ ਨਜ਼ਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ

ਤਰਨਤਾਰਨ (ਜਸਬੀਰ ਸਿੰਘ) : ਮਾਨਯੋਗ ਸ੍ਰੀ ਧਰੂਮਨ ਐਚ.ਨਿੰਬਾਲੇ ਆਈ.ਪੀ.ਐਸ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਅਤੇ ਨਜ਼ਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਈ.ਐਲ ਗੁਰਬਖਸ਼ ਸਿੰਘ (ਈ.ਐਲ ਜੀਰਾ ਐਕਸਾਈਜ਼ ਸਰਕਲ) ਅਤੇ ਐਕਸਾਈਜ਼ ਇੰਸਪੈਕਟਰ ਪਰਸ਼ੋਤਮ ਪਠਾਨੀਆਂ ਜੀ ਦੀ ਟੀਮ ਦੀ ਯੋਗ ਅਗਵਾਈ ਹੇਠ ਸ੍ਰੀ ਇਕਬਾਲ ਸਿੰਘ ਪੀ.ਪੀ.ਐਸ/ਡੀ.ਐਸ.ਪੀ ਅਪਰੇਸ਼ਨ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਹਰੀਕੇ ਸਮੇਤ ਪੁਲਿਸ ਪਾਰਟੀ ਅਤੇ ਫਿਰੋਜਪੁਰ ਐਕਸਾਈਜ਼ ਟੀਮ ਦੇ ਵੱਲੋਂ ਅੱਜ ਮਿਤੀ 18.04.2021 ਨੂੰ ਪਿੰਡ ਕਿੜੀਆਂ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ। ਜੋ ਪੁਲਿਸ ਪਾਰਟੀ ਵੱਲੋਂ ਸਰਚ ਅਪਰੇਸ਼ਨ ਦੌਰਾਨ ਨਿਸ਼ਾਨ ਸਿੰਘ ਉਰਫ ਬਰਗਰ ਪੁੱਤਰ ਮੁੱਖਾ ਸਿੰਘ ਵਾਸੀ ਕਿੜੀਆਂ ,ਸੋਨੀ ਪੁੱਤਰ ਸੁੱਚਾ ਸਿੰਘ,ਗੋਰਾ ਸਿੰਘ ਪੁੱਤਰ ਗੱਜਣ ਸਿੰਘ,ਲਾਡੀ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਹਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਕਿੜੀਆਂ ਪਾਸੋ 28000 ਲੀਟਰ ਲਾਹਣ,08 ਤਰਪਾਲਾਂ ਅਤੇ 06 ਡਰੰਮ ਬ੍ਰਾਮਦ ਕਰਕੇ ਮੁੱਕਦਮਾ ਨੰਬਰ 26 ਮਿਤੀ 18.04.2021 ਜੁਰਮ 61-1-14 ਐਕਸਾਈਜ਼ ਐਕਟ ,24 ਵਾਟਰ ਪਰੀਵੈਂਸ਼ਨ ਅਤੇ ਕੰਟਰੋਲ ਆਫ ਪਲੀਊਸ਼ਨ ਐਕਟ 1974 ਤਹਿਤ ਦਰਜ਼ ਰਜਿਸਟਰ ਕੀਤਾ ਗਿਆ ਹੈ। ਜੋ ਅੱਜ ਮਿਤੀ 18-04-2021 ਨੂੰ ਤਰਨ ਤਾਰਨ ਜ੍ਹਿਲਾ ਪੁਲਿਸ ਵੱਲੋਂ ਕੁੱਲ 28000 ਲੀਟਰ ਲਾਹਣ ਬ੍ਰਾਮਦ ਕਰਕੇ ਮੁੱਕਦਮਾ ਦਰਜ਼ ਰਜਿਸਟਰ ਗਿਆ ਅਤੇ ਦੋਸ਼ੀਆਂ ਦੀ ਭਾਲ ਲਈ ਅਗਲੇਰੀ ਕਾਰਵਾਈ ਜਾਰੀ ਹੈ। ਇਸ ਮੌਕੇ ਐਸ.ਐਸ.ਪੀ ਸਾਹਿਬ ਜੀ ਵੱਲੋਂ ਕਿਹਾ ਗਿਆ ਕਿ ਭਵਿੱਖ ਵਿੱਚ ਵੀ ਨਜ਼ਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS