ਜਿਸ ਪਰ ਦੋ ਦੋਸ਼ੀਆਂ ਗੋਬਿੰਦਾ ਵਾਸੀ ਕਿੜੀਆਂ ਅਤੇ ਵਿੱਕੀ ਵਾਸੀ ਕਿੜੀਆਂ ਖਿਲਾਫ ਮੁਕੱਦਮਾ

ਤਰਨਤਾਰਨ (ਜਸਬੀਰ ਸਿੰਘ) : ਮਾਨਯੋਗ ਸ੍ਰੀ ਧਰੂਮਨ ਐਚ. ਨਿੰਬਾਲੇ ਆਈ.ਪੀ.ਐਸ /ਐਸ.ਐਸ.ਪੀ ਸਾਹਿਬ ਤਰਨ ਤਾਰਨ ਵੱਲੋ ਮਾੜੇ ਅਨਸਰਾਂ ਅਤੇ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਇਕਬਾਲ ਸਿੰਘ ਪੀ.ਪੀ.ਐਸ/ਡੀ.ਐਸ.ਪੀ ਅਪਰੇਸ਼ਨ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਹਰੀਕਾ ਸਮੇਤ ਪੁਲਿਸ ਪਾਰਟੀ ਵੱਲੋ ਅੱਜ ਮਿਤੀ 04.03.2021 ਨੂੰ ਪਿੰਡ ਮਰੜ ਦੇ ਮੰਡ ਏਰੀਆ ਵਿੱਚ ਸਰਚ ਅਭਿਆਨ ਕੀਤਾ ਗਿਆ। ਜਿਸ ਦੋਰਾਨ ਪੁਲਿਸ ਪਾਰਟੀ ਵੱਲੋ 21000 ਲੀਟਰ ਲਾਹਣ ਬ੍ਰਾਮਦ ਕੀਤੀ ਗਈ। ਜਿਸ ਪਰ ਗੋਬਿੰਦਾ ਪੁੱਤਰ ਜੱਗਾ ਸਿੰਘ ਵਾਸੀ ਕਿੜੀਆਂ ਅਤੇ ਵਿੱਕੀ ਪੁੱਤਰ ਸ਼ਿੰਦਾ ਸਿੰਘ ਵਾਸੀ ਕਿੜੀਆਂ ਖਿਲਾਫ ਮੁਕੱਦਮਾ ਨੰਬਰ 16 ਮਿਤੀ 04.03.2021 ਧਾਰਾ 61/1/14 ਐਕਸਾਇਜ ਐਕਟ ਅਤੇ 24 ਰੀਵੈਨਸ਼ਨ ਆਫ ਵਾਟਰ ਅਤੇ ਪਲੀਊਸ਼ਨ ਕੰਟਰੋਲ ਐਕਟ 1978 ਤਹਿਤ ਥਾਣਾ ਹਰੀਕਾ ਦਰਜ ਰਜਿਸਟਰ ਕੀਤਾ ਗਿਆ ਹੈ।






