16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਜ਼ਿਲਾ ਪੁਲਿਸ ਵੱਲੋਂ ਸਾਲ 2020 ਵਿੱਚ ਹੋਏ ਏ.ਐਸ.ਆਈ ਦੇ ਅੰਨੇ ਕਤਲ...

ਤਰਨਤਾਰਨ ਜ਼ਿਲਾ ਪੁਲਿਸ ਵੱਲੋਂ ਸਾਲ 2020 ਵਿੱਚ ਹੋਏ ਏ.ਐਸ.ਆਈ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ

ਦੋਸ਼ੀ ਜੋਬਨਜੀਤ ਸਿੰਘ ਉਰਫ ਬੌਬੀ ਨੂੰ ਗੁਰਦੁਆਰਾ ਸ਼ਹੀਦ ਬਾਬਾ ਬੇਰ ਸਿੰਘ ਜਲੰਧਰ ਤੋਂ ਗਿਰਫਤਾਰ ਕੀਤਾ ਗਿਆ

ਤਰਨਤਾਰਨ (ਜਸਬੀਰ ਸਿੰਘ) : ਮਾਨਯੋਗ ਸ੍ਰੀ ਧਰੂਮਨ ਐਚ ਨਿੰਬਾਲੇ ਐਸ.ਐਸ.ਪੀ ਤਰਨ ਤਾਰਨ ਜੀ ਵਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਮਹਿਤਾਬ ਸਿੰਘ ਵਿਰਕ ਆਈ.ਪੀ.ਐਸ ਐਸ.ਪੀ ਇੰਨਵੈਸ਼ਟੀਗਸ਼ਨ ਤਰਨ ਤਾਰਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਰਵੀਸ਼ੇਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਪੀ.ਬੀ.ਆਈ. ਤਰਨ ਤਾਰਨ ਸਮੇਤ ਪੁਲਿਸ ਪਾਰਟੀ ਵੱਲੋਂ ਕਰੀਬ 7 ਮਹੀਨੇ ਪਹਿਲਾਂ ਪਿੰਡ ਕੱਕਾ ਕੰਡਿਆਲਾ ਨਜ਼ਦੀਕ ਹੋਏ ਅੰਨੇ ਕਤਲ ਨੂੰ ਟਰੇਸ ਕੀਤਾ ਗਿਆ ਹੈ। ਇਹ ਮੁਕੱਦਮਾ ਬਰਬਿਆਨ ਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪੁਲਿਸ ਲਾਈਨ ਤਰਨ ਤਾਰਨ ਦਰਜ ਰਜਿਸਟਰ ਹੋਇਆ ਸੀ ਕਿ ਉਸ ਦੇ ਪਿਤਾ ਗੁਰਦੀਪ ਸਿੰਘ ਮਹਿਕਮਾ ਪੁਲਿਸ ਤਰਨ ਤਾਰਨ ਵਿੱਚ ਬਤੌਰ ਏ.ਐਸ.ਆਈ ਨੌਕਰੀ ਕਰਦੇ ਹਨ ਅਤੇ ਮਿਤੀ 31.10.2020 ਨੂੰ ਉਹ ਅਤੇ ਉਸਦੇ ਪਿਤਾ ਗੁਰਦੀਪ ਸਿੰਘ ਸਕੂਟਰੀ ਤੇ ਪਿੰਡ ਕੱਕਾ ਕੰਡਿਆਲਾ ਡਾਕਟਰ ਸਾਹਿਬ ਵੱਲ ਜਾ ਰਹੇ ਸੀ ਤਾਂ ਵਕਤ ਕਰੀਬ 09:15/pm ਦਾ ਹੋਵੇਗਾ ਕਿ ਲਿੰਕ ਰੋਡ ਕੱਕਾ ਕੰਡਿਆਲਾ ਪਰ ਬਣੇ ਲੁੱਕ ਪਲਾਟ ਤੋ ਥੋੜਾ ਅੱਗੇ ਪੁੱਜੇ ਸਾਹਮਣੇ ਤਾਂ ਮੋਟਰ ਸਾਈਕਲ ਚਾਲਕਾਂ ਨੇ ਲੁੱਟ ਕਰਨ ਦੀ ਨੀਅਤ ਨਾਲ ਆਪਣਾ ਮੋਟਰ ਸਾਈਕਲ ਉਸਦੀ ਸਕੂਟਰੀ ਦੇ ਅੱਗੇ ਮਾਰਿਆ ਤਾਂ ਮਗਰ ਬੈਠੇ ਆਦਮੀ ਨੇ ਆਪਣੀ ਦਸਤੀ ਰਾਡ ਉਸਦੇ ਸਿਰ ਵਿੱਚ ਮਾਰੀ। ਜਿਸ ਤੇ ਉਹ ਡਿੱਗ ਪਿਆ ਉਸਦੇ ਡਿੱਗੇ ਪਏ ਦੀ ਜੇਬ ਵਿੱਚੋ ਮੋਬਾਈਲ ਫੋਨ ਅਤੇ 1000/- ਰੁਪਏ ਉਸ ਵਿਅਕਤੀ ਨੇ ਕੱਢ ਲਏ ਜਦ ਉਸਦਾ ਪਿਤਾ ਗੁਰਦੀਪ ਸਿੰਘ ਉਸਨੂੰ ਬਚਾਉਣ ਲਈ ਅੱਗੇ ਹੋਇਆ ਤਾਂ ਮੋਟਰਸਾਈਕਲ ਚਾਲਕ ਨੇ ਆਪਣੇ ਹੱਥ ਵਿੱਚ ਫੜੇ ਪਿਸਤੌਲ ਦਾ ਸਿੱਧਾ ਫਾਇਰ ਕੀਤਾ ਜੋ ਉਸ ਦੇ ਪਿਤਾ ਏ.ਐਸ.ਆਈ ਗੁਰਦੀਪ ਸਿੰਘ ਦੀ ਛਾਤੀ ਦੇ ਖੱਬੇ ਪਾਸੇ ਲੱਗਾ ।ਜੋ ਗੋਲੀ ਲੱਗਣ ਕਾਰਨ ਏ.ਐਸ.ਆਈ ਗੁਰਦੀਪ ਸਿੰਘ ਦੀ ਮੌਤ ਹੋ ਗਈ।ਜਿਸ ਤੇ ਮੁੱਕਦਮਾ ਨੰਬਰ 281 ਮਿਤੀ 31.10.2020 ਜੁਰਮ 302, 397, 323, 34 ਭ.ਦ.ਸ. 25 ਅਸਲਾ ਐਕਟ ਥਾਣਾ ਸਿਟੀ ਤਰਨ ਤਾਰਨ ਦਰਜ਼ ਰਜਿਸਟਰ ਕੀਤਾ ਗਿਆ। ਜਿਸਤੇ ਉਕਤ ਮੁੱਕਦਮਾ ਦੀ ਮੁੱਢਲੀ ਤਫਤੀਸ਼ ਐਸ.ਆਈ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਤਰਨ ਤਾਰਨ ਵੱਲੋਂ ਅਮਲ ਵਿੱਚ ਲਿਆਂਦੀ ਗਈ।ਜਿੰਨਾ ਵੱਲੋਂ ਜੋਬਨਜੀਤ ਸਿੰਘ ਉਰਫ ਬੌਬੀ ਪੁੱਤਰ ਪ੍ਰਗਟ ਸਿੰਘ ਵਾਸੀ ਬੰਡਾਲਾ ਥਾਣਾ ਜੰਡਿਆਲਾ ਗੁਰੂ ਅਤੇ ਲਵਦੀਪ ਸਿੰਘ ਉਰਫ ਪਾਡੀ ਪੁੱਤਰ ਚਰਨ ਸਿੰਘ ਵਾਸੀ ਨੋਨੇ ਥਾਣਾ ਸਦਰ ਤਰਨ ਤਾਰਨ ਉਕਤ ਦੋਨੋ ਵਿਅਕਤੀ ਨਾਮਜਦ ਕੀਤੇ ਗਏ ਸਨ।ਪਰ ਇਹ ਦੋਵੇਂ ਪੰਜਾਬ ਤੋਂ ਬਾਹਰ ਲੁੱਕਦੇ ਫਿਰਦੇ ਰਹੇ। ਉਸ ਤੋਂ ਬਾਅਦ ਮਾਨਯੋਗ ਐਸ.ਐਸ.ਪੀ ਸਾਹਿਬ ਵੱਲੋਂ ਮੁਕੱਦਮਾ ਹਜਾ ਦੀ ਤਫਤੀਸ ਡੀ.ਐਸ.ਪੀ (ਪੀ.ਬੀ.ਆਈ) ਰਵੀਸ਼ੇਰ ਸਿੰਘ ਨੂੰ ਮਾਰਕ ਕੀਤੀ ਗਈ ।ਜਿਸ ਦੌਰਾਨ ਡੀ.ਐਸ.ਪੀ ਸਾਹਿਬ ਵੱਲੋਂ ਇਸ ਕੇਸ ਦੀ ਡੂੰਗਾਈ ਨਾਲ ਤਫਤੀਸ਼ ਕਰਦੇ ਹੋਏ ਟੈਕਨੀਕਲ ਟੀਮ ਦੀ ਮਦਦ ਨਾਲ ਵੱਖ ਵੱਖ ਥਾਵਾਂ ਦੇ ਸੀ.ਸੀ.ਟੀ.ਵੀ ਫੁਟੇਜ ਅਤੇ ਹੋਰ ਟੈਕਨੀਕਲ ਤੱਥਾਂ ਦੇ ਅਧਾਰ ਤੇ ਬੜੀ ਮਿਹਨਤ ਤੋਂ ਬਾਅਦ ਮਿਤੀ 06.05.2021 ਨੂੰ ਮੁੱਕਦਮਾ ਹਜਾ ਦੇ ਦੋਸ਼ੀ ਜੋਬਨਜੀਤ ਸਿੰਘ ਉਰਫ ਬੌਬੀ ਪੁੱਤਰ ਪ੍ਰਗਟ ਸਿੰਘ ਵਾਸੀ ਬੰਡਾਲਾ ਨੂੰ ਗੁਰਦੁਆਰਾ ਸ਼ਹੀਦ ਬਾਬਾ ਬੇਰ ਸਿੰਘ ਦਮਦਮੀ ਟਕਸਾਲ ਮਹਿਤਾ ਸੁਮੱਸਤਪੁਰ ਪਠਾਨਕੋਟ ਰੋਡ ਜਲੰਧਰ ਤੋਂ ਗਿਰਫਤਾਰ ਕੀਤਾ ਗਿਆ ਹੈ। ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਜੱਜ ਸਾਹਿਬ ਪਾਸੋਂ ਦੋਸ਼ੀ ਜੋਬਨਜੀਤ ਸਿੰਘ ਦਾ ਮਿਤੀ 10.05.2021 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਦੋਸ਼ੀ ਕੋਲੋ ਪੁੱਛ-ਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।

Today Now News

RELATED ARTICLES
- Advertisment -

POPULAR POSTS