ਇਹ ਧਰਨਾ ਉਹਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਉਹਨਾ ਦੀਆ ਮੰਗਾ ਪੂਰੀਆ ਨਹੀ ਹੁੰਦੀਆ

ਤਰਨਤਾਰਨ (ਜਸਬੀਰ ਸਿੰਘ) :ਅਜ ਤਰਨਤਾਰਨ ਨਗਰ ਕੌਂਸਲ ਦਫਤਰ ਅੱਗੇ ਸਫਾਈ ਸੇਵਕ ਯੂਨੀਅਨ ਪ੍ਰਧਾਨ ਰੇਸ਼ਮ ਕੁਮਾਰ ਦੀ ਅਗਵਾਈ ਹੇਠ ਸੈਕੜੇ ਕਰਮਚਾਰੀਆ ਵਲੋ ਆਪਣੀ ਹਕੀ ਮੰਗਾ ਨੁੰ ਲੈ ਕੇ ਪਿਛਲੇ 4ਦਿਨਾ ਤੋ ਪੰਜਾਬ ਸਰਕਾਰ ਖਿਲਾਫ ਲਗਤਾਰ ਧਰਨਾ ਲਗਾਏ ਬੈਠੇ ਹਨ । ਇਹ ਧਰਨਾ ਉਹਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਉਹਨਾ ਦੀਆ ਮੰਗਾ ਪੂਰੀਆ ਨਹੀ ਹੁੰਦੀਆ । ਰੇਸ਼ਮ ਕੁਮਾਰ ਨੇ ਦਸਿਆ ਕਿ 2004ਤੋ ਸਾਨੂੰ ਪੇ,ਕਮਿਸ਼ਨ ਲਾਗੂ ਨਹੀ ਕਰ ਰਹੀ ,ਪੰਜਾਬ ਸਰਕਾਰ ਅਤੇ ਕਚੇ,ਮੁਲਾਜ਼ਮ ਪਕੇ ਨਹੀ ਕਰ ਰਹੀ । ਨਾ ਹੀ ਪੰਜਾਬ ਸਰਕਾਰ ਸਾਡੀ ਹਕੀ ਮੰਗਾ ਵਲ ਧਿਆਨ ਨਹੀ ਦੇ ਰਹੀ । ਇਸ ਕਰਕੇ 13ਮਈ ਤੋ ਲਗਤਾਰ ਪੰਜਾਬ ਸਰਕਾਰ ਖਿਲਾਫ ਤਰਨਤਾਰਨ ਨਗਰ ਕੌਂਸਲ ਦਫਤਰ ਅੱਗੇ ਧਰਨਾ ਲੈ ਕੇ ਬੈਠੇ ਹਨ । ਇਹ ਧਰਨਾ ਉਹਨਾ ਚਿਰ ਜਾਰੀ ਰਹੇਗਾ /ਜਿਹਨਾ ਚਿਰ ਪੰਜਾਬ ਸਰਕਾਰ ਮੰਗਾ ਪੂਰੀ ਨਹੀ ਕਰਦੀ






