ਆਕਾਸ਼ ਜੋਸ਼ੀ ਨੇ ਇਸ ਸਬੰਧ ਵਿੱਚ ਥਾਣਾ ਸਿਟੀ ਤਰਨਤਾਰਨ ਦੇ ਐਸ.ਐਚ.ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ।

ਤਰਨਤਾਰਨ (ਜਸਵੀਰ ਸਿੰਘ) : ਸਥਾਨਕ ਗਾਂਧੀ ਪਾਰਕ ਦੇ ਮੂਹਰੋਂ ਪੰਜਾਬੀ ਅਖਬਾਰ ਦੇ ਪੱਤਰਕਾਰ ਆਕਾਸ਼ ਜੋਸ਼ੀ ਦੀ ਜੈਨ ਕਾਰ (ਨੰਬਰ. ਪੀ.ਬੀ.02.ਏ.ਬੀ.1077) ਬੀਤੀ ਰਾਤ ਚੋਰੀ ਹੋ ਗਈ। ਆਕਾਸ਼ ਜੋਸ਼ੀ ਨੇ ਇਸ ਸਬੰਧ ਵਿੱਚ ਥਾਣਾ ਸਿਟੀ ਤਰਨਤਾਰਨ ਦੇ ਐਸ.ਐਚ.ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ । ਅਕਾਸ਼ ਜੋਸ਼ੀ ਨੇ ਦੱਸਿਆ ਕਿ ਉਸੇ ਰਾਤ ਤਰਨ ਤਾਰਨ ਸ਼ਹਿਰ ਬੋਹਡ਼ੀ ਚੌਕ (ਮਹਿਜ 30 ਮੀਟਰ ਦੂਰ ਥਾਣਾ ਸਿਟੀ ਤਰਨ ਤਾਰਨ ) ਤੋ ਵੀ ਇਕ ਕਾਰ ਚੌਰੀ ਹੋਈ ਹੈ ਅਤੇ ਅਤੇ ਉਸੇ ਰਾਤ ਖਾਲਸਾਪੁਰ ਰੋਡ ਤੋ ਕੁਝ ਕਾਰਾ ਦੇ ਲੌਕ ਵੀ ਟੁੱਟੇ ਹਨ ਜਿਸਦੀ ਸੀ.ਸੀ.ਟੀ.ਵੀ ਵਿੱਚ ਫੂਟੇਜ ਵੀ ਆਈ ਹੈ ਅਤੇ ਹੋ ਸਕਦਾ ਹੈ ਇਹ ਸਭ ਇਕੋ ਗੁਰੱਪ ਦਾ ਕੰਮ ਹੋਵੇ ਅਤੇ ਇਸ ਬਾਰੇ ਉਹਨਾ ਨੇ ਐਸ.ਐਚ.ਓ. ਨੂੰ ਅਵਗਤ ਕਰਵਾ ਚੱਕੁ ਹਨ ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਆਈ । ਉਹਨਾ ਮੰਗ ਕੀਤੀ ਕਿ ਸੀ.ਸੀ.ਟੀ.ਵੀ ਤੋ ਚੋਰਾ ਦੀ ਸ਼ਨਾਖਤ ਕਰਕੇ ਚੋਰਾ ਨੂੰ ਜਲ੍ਹਦ ਗਿਰਫਤਾਰ ਕੀਤਾ ਜਾਵੇ ।ਜਦੋਂਕਿ ਐਸ.ਐਚ.ਓ. ਜਸਵੰਤ ਸਿੰਘ ਨੇ ਕਿਹਾ ਕਿ ਆਕਾਸ਼ ਜੋਸ਼ੀ ਦੀ ਸ਼ਿਕਾਇਤ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।
ਪੁਲਿਸ ਦੀ ਕਾਰਵਾਈ ਢਿੱਲੀ : ਕੁੱਕੂ
ਉਧਰ, ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਕਿਹਾ ਕਿ ਸ਼ਹਿਰ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆ ਹਨ। ਪੁਲਿਸ ਲਗਾਤਾਰ ਹੱਥ ਤੇ ਹੱਥ ਰੱਖ ਕੇ ਬੈਠੀ ਹੋਈ ਹੈ। ਚੋਰਾਂ ਦੇ ਹੌਂਸਲੇ ਪੂਰੀ ਤਰਾਂ ਬੁਲੰਦ ਹਨ ਤੇ ਪੁਲਿਸ ਪੂਰੀ ਤਰਾਂ ਸੁੱਸਤ ਦਿਖਾਈ ਦੇ ਰਹੀ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਵਾਹਨ ਚੋਰਾਂ ਨੂੰ ਗਿ੍ਰਫਤਾਰ ਕਰਕੇ ਜੇਲ ਦੀਆਂ ਸਲਾਖਾ ਪਿੱਛੇ ਸੁੱਟੇ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲ ਸਕੇ ।






