ਸਫਾਈ ਕਰਮਚਾਰੀਆ ਨੁੰ ਮੰਗਾ ਪ੍ਰਤੀ ਇੰਨਸਾਫ ਨਾ ਮਿਲਣ ਤੇ ਸਫਾਈ ਕਰਮਚਾਰੀਆ ਵੱਲੋ ਚੱਲ ਰਹੀ ਹੜਤਾਲ

ਤਰਨਤਾਰਨ (ਰਿੰਪਲ ਗੋਲਣ) : ਤਰਨ ਤਾਰਨ ਚ ਪਿਛਲੇ ਕੁੱਝ ਦਿਨਾ ਤੋ ਸਫਾਈ ਸੇਵਕ ਯੂਨੀਅਨ ਵੱਲੋ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦਿਆ ਕੰਮਕਾਜ ਦੀ ਹੜਤਾਲ ਕਰੀ ਬੇਠੇ ਸਫਾਈ ਕਰਮਚਾਰੀਆ ਨੁੰ ਇੰਨਸਾਫ ਨਾ ਮਿਲਣ ਤੇ ਜਿਥੇ ਸਫਾਈ ਕਰਮਚਾਰੀਆ ਵੱਲੋ ਹੜਤਾਲ ਕੀਤੀ ਗਈ।ਉਥੇ ਹੀ ਸ਼ਹਿਰ ਤਰਨ ਤਾਰਨ ਦੇ ਮੁੱਖ ਬਜਾਰਾ ਦੇ ਰਸਤੇ ਵਿਚ ਪਏ ਕੁੜੇ ਦੇ ਢੇਰ ਕਾਫੀ ਲੋਕਾ ਲਈ ਮੁਸੀਬਤ ਦਾ ਕਾਰਨ ਬਣ ਰਹੇ ਹਨ।ਪੱਤਰਕਾਰਾ ਨੁੰ ਜਾਣਕਾਰੀ ਦਿੰਦਿਆ ਲੋਕਾ ਨੇ ਕਿਹਾ ਪੰਜਾਬ ਸਰਕਾਰ ਹਮੇਸ਼ਾ ਤੋ ਹੀ ਮੁਲਾਜਮਾ ਨਾਲ ਧੱਕੇਸ਼ਾਹੀ ਕਰਦੀ ਆ ਰਹੀ ਹੈ ਪਰ ਸਫਾਈ ਸੇਵਕਾ ਮੁਲਾਜਮਾ ਦੀਆ ਤਨਖਾਹਾ ਸਮੇ ਸਿਰ ਨ ਦੇਣ ਤੇ ਉਹਨਾ ਦੀਆ ਮੰਗਾ ਨਾ ਮੰਨਣ ਤੇ ਸਫਾਈ ਸੇਵਕ ਮੁਲਾਜਮਾ ਨੇ ਹੜਤਾਲ ਕੀਤੀ ਹੈ ਤੇ ਪੰਜਾਬ ਸਰਕਾਰ ਦੀਆ ਨਾਕਾਮੀਆ ਦਾ ਖਾਮਿਆਜਾ ਸ਼ਹਿਰ ਵਾਸੀਆ ਨੁੰ ਭੁਗਤਨਾ ਪੈ ਰਿਹੇ ਹੈ।ਲੋਕਾ ਨੇ ਕਿਹਾ ਅਸੀ ਪੰਜਾਵ ਸਰਕਾਰ ਪਾਸੋ ਮੰਗ ਕਰਦੇ ਹਾ ਕਿ ਇਹਨਾ ਦੀਆ ਮੰਗਾ ਵੱਲ ਧਿਆਨ ਦੇ ਕੇ ਜਲਦ ਨਿਪਟਾਰਾ ਕੀਤਾ ਜਾਵੇ ਤਾ ਜੋ ਸ਼ਹਿਰ ਚ ਸਫਾਈ ਹੋ ਸਕੇ ਦੁਜੇ ਪਾਸੇ ਸਫਾਈ ਸਵੇਕ ਮੁਲਾਜਮਾ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਕਿਹਾ ਕਿ ਜਦੋ ਤੱਕ ਪੰਜਾਬ ਸਰਕਾਰ ਸਾਡੀਆ ਮੰਗਾ ਨਹੀ ਮੰਨ ਲੇਦੀ ਉਦੋ ਤੱਕ ਇਹ ਹੜਤਾਲ ਜਾਰੀ ਰਹੇਗਿੁ ਜਿਸਦਾ ਆਉਣ ਵਾਲੇ ਦਿਨਾ ਚ ਸ਼ਹਿਰ ਵਾਸੀਆ ਨੁੰ ਇਸ ਤੋ ਵੀ ਜਿਅਦਾ ਘਾਤਕ ਖਾਮਿਆਜਾ ਭੁਗਤਨਾ ਪੇ ਸਕਦਾ ਹੈ।






