ਮਠਿਆਈਆਂ ਦਿਆਂ ਦੁਕਾਨਾਂ ਅਤੇ ਬੇਕਰੀਆ ਦੇ ਭਰੇ ਸੈਂਪਲ ।

ਤਰਨ ਤਾਰਨ (ਜਸਵੀਰ ਸਿੰਘ) : ਤੰਦਰੁਸਤ ਪੰਜਾਬ ਮੁਹਿੰਮ ਦੇ ਚਲਦਿਆ ਸਿਹਤ ਵਿਭਾਗ ਵਲੋਂ ਘਟੀਆ ਕੁਆਲਿਟੀ ਦੀਆ ਮਠਿਆਈਆਂ ਵੇਚਣ ਵਾਲਿਆਂ ਤੇ ਸ਼ਿਕੰਜਾ ਕੱਸਦੇ ਹੋਏ ਤਰਨ ਤਾਰਨ ਦੇ ਸਹਾਇਕ ਫ਼ੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਵਲੋਂ ਹਲਵਾਈਆਂ ਦੀਆ ਦੁਕਾਨਾਂ ਅਤੇ ਬੇਕਰੀਆ ਉਤੇ ਛਾਪੇਮਾਰੀ ਕੀਤੀ ਗਈ ਅਤੇ ਦੁਕਾਨਾਂ ਤੋਂ ਖਾਣ ਪੀਣ ਵਾਲੀਆ ਵਸਤਾਂ ਦੇ ਮਹਿਕਮੇ ਵਲੋਂ ਸੈਂਪਲ ਭਰੇ ਗਏ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆ ਨਵੀਆਂ ਹਦਾਇਤਾਂ ਦੀ ਹਲਵਾਈ ਕਿੰਨੀ ਪਾਲਣਾ ਕਰਦੇ ਹਨ ਇਸ ਦੀ ਵੀ ਪੁਸ਼ਟੀ ਕੀਤੀ ਗਈ ।
ਇਸ ਮੌਕੇ ਤੇ ਸਹਾਇਕ ਕਮਿਸ਼ਨਰ ਫ਼ੂਡ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਚਲਦਿਆ ਹਲਵਾਈਆਂ ਅਤੇ ਬੇਕਰੀਆ ਤੇ ਮਹਿਕਮੇ ਵਲੋਂ ਜਾਂਚ ਕੀਤੀ ਗਈ ਹੈ ਤਾ ਜੋ ਇਸ ਤਿਓਹਾਰਾਂ ਵਿੱਚ ਆਮ ਜਨਤਾ ਨੂੰ ਸਹੀ ਕੁਆਲਿਟੀ ਦੀਆ ਮਠਿਆਈਆਂ ਮਿਲ ਸਕਣ ਓਹਨਾ ਨੇ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਜੋ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀ ਗਈਆਂ ਹਨ । ਉਸ ਨੂੰ ਹਲਵਾਈ ਇਨ ਬਿਨ ਪਾਲਣਾ ਕਰਨਾ ਵੀ ਜਰੂਰੀ ਬਣਾਇਆ ਗਿਆ ਹੈ । ਓਹਨਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਕਿਸਮ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।






