17.1 C
Chandigarh

TODAY NOW NEWS

Friday, March 20, 2026
Homeਪੰਜਾਬਹੁਸ਼ਿਆਰਪੁਰਟਾਂਡਾ ਉੜਮੁੜ : ਪੁਲਿਸ ਗਸ਼ਤ ਦੌਰਾਨ ਇਕ ਔਰਤ ਕੋਲੋਂ ਬਰਾਮਦ ਹੋਈ ਹੈਰੋਇਨ...

ਟਾਂਡਾ ਉੜਮੁੜ : ਪੁਲਿਸ ਗਸ਼ਤ ਦੌਰਾਨ ਇਕ ਔਰਤ ਕੋਲੋਂ ਬਰਾਮਦ ਹੋਈ ਹੈਰੋਇਨ : ਮਾਮਲਾ ਦਰਜ

ਗਿ੍ਫਤਾਰ ਔਰਤ ਦੀ ਪਛਾਣ ਰਾਣੀ ਪਤਨੀ ਜੀਤਾ ਵਾਸੀ ਚੰਡੀਗੜ੍ਹ ਕਲੋਨੀ ਟਾਂਡਾ ਵਜੋਂ ਹੋਈ ।

ਟਾਂਡਾ ਉੜਮੁੜ (ਦਲਜੀਤ ਅਜਨੋਹਾ) : ਐੱਸ.ਐੱਚ.ਓ. ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਰਾਜਪਾਲ ਸਿੰਘ, ਲੇਡੀ ਕਾਂਸਟੇਬਲ ਪ੍ਰਬੀਨ ਤੇ ਹੋਮ ਗਾਰਡ ਰੋਸ਼ਨ ਲਾਲ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਚੰਡੀਗੜ੍ਹ ਕਾਲੋਨੀ ਵੱਲ ਜਾ ਰਹੇ ਸਨ ਕਿ ਉਨ੍ਹਾਂ ਨੂੰ ਚੰਡੀਗੜ੍ਹ ਕਾਲੋਨੀ ਰੇਲਵੇ ਸਟੇਸ਼ਨ ਨੇੜੇ ਉਕਤ ਔਰਤ ਖੜੀ ਨਜਰ ਆਈ, ਜੋ ਪੁਲਿਸ ਨੂੰ ਵੇਖ ਘਬਰਾ ਗਈ ਤੇ ਪਿੱਛੇ ਵੱਲ ਮੁੜ ਕੇ ਭੱਜਣ ਲੱਗੀ। ਏ.ਐਸ.ਆਈ. ਬਲਵਿੰਦਰ ਸਿੰਘ ਨੇ ਮਹਿਲਾ ਕਾਂਸਟੇਬਲ ਦੀ ਸਹਾਇਤਾ ਨਾਲ ਉਕਤ ਔਰਤ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਪਲਾਸਟਿਕ ਦੇ ਲਿਫਾਫੇ ਚੌ ਸਾਢੇ 6 ਗ੍ਰਾਮ ਹੈਰੋਇਨ ਤੇ 300 ਰੁਪਏ ਦੀ ਨਕਦ ਰਾਸ਼ੀ ਬਰਾਮਦ ਹੋਈ । ਥਾਣਾ ਟਾਂਡਾ ਪੁਲਿਸ ਨੇ ਔਰਤ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਥਾਣਾ ਟਾਂਡਾ ਲਿਆਂਦਾ ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਿ੍ਫਤਾਰ ਔਰਤ ਦੀ ਪਛਾਣ ਰਾਣੀ ਪਤਨੀ ਜੀਤਾ ਵਾਸੀ ਚੰਡੀਗੜ੍ਹ ਕਲੋਨੀ ਟਾਂਡਾ ਵਜੋਂ ਹੋਈ ।

Today Now News

RELATED ARTICLES
- Advertisment -

POPULAR POSTS