17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਤਾਮਿਲਨਾਡੂ : ਪਟਾਕਾ ਫੈਕਟਰੀ 'ਚ ਹੋਇਆ ਵੱਡਾ ਧਮਾਕਾ ।

ਤਾਮਿਲਨਾਡੂ : ਪਟਾਕਾ ਫੈਕਟਰੀ ‘ਚ ਹੋਇਆ ਵੱਡਾ ਧਮਾਕਾ ।

ਤਿੰਨ ਔਰਤਾਂ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ।

ਮਦੁਰਾਈ (ਸਟੇਟ ਬਿਊਰੋ) : ਤਾਮਿਲਨਾਡੂ ਦੇ ਮਦੁਰਾਈ ਵਿਖੇ ਇਕ ਪ੍ਰਾਈਵੇਟ ਪਟਾਕਾ ਫੈਕਟਰੀ ਵਿਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਵਿਚ ਤਿੰਨ ਔਰਤਾਂ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਕਿਹਾ ਕਿ ਮਿਲਾਏ ਜਾ ਰਹੇ ਰਸਾਇਣ ਅਤੇ ਸਟਫ ਵਿਚ ਅੱਗ ਲੱਗ ਗਈ। ਇਸ ਦੌਰਾਨ ਇਕ ਤੋਂ ਬਾਅਦ ਇਕ ਹੋਏ ਧਮਾਕੇ ਨਾਲ ਇਮਾਰਤ ਦੇ ਢਾਂਚੇ ਨੂੰ ਕਾਫ਼ੀ ਨੁਕਸਾਨ ਪੁੱਜਾ। ਸਾਰੇ ਲੋਕਾਂ ਦੀ ਬੁਰੀ ਤਰ੍ਹਾਂ ਝੁਲਸ ਜਾਣ ਨਾਲ ਮੌਤ ਹੋ ਗਈ।

ਪੁਲਿਸ ਨੇ ਕਿਹਾ ਕਿ ਉਥੇ ਕੰਮ ਕਰ ਰਹੇ ਦੂਜੇ ਕਾਮੇ ਸੁਰੱਖਿਅਤ ਭੱਜ ਨਿਕਲਣ ਵਿਚ ਕਾਮਯਾਬ ਰਹੇ। ਵਿਰੂਧੁਨਗਰ ਅਤੇ ਸ਼੍ਰੀਵਿਲੀਪੁਤੁਰ ਦੀ ਫਾਇਰ ਬਿ੍ਗੇਡ ਸੇਵਾ ਇਕਾਈ ਨੇ ਅੱਗ ‘ਤੇ ਕਾਬੂ ਪਾਇਆ। ਡੀਐੱਮਕੇ ਪ੍ਰਧਾਨ ਐੱਮਕੇ ਸਟਾਲਿਨ ਨੇ ਘਟਨਾ ਵਿਚ ਹੋਈ ਮੌਤ ‘ਤੇ ਦੁੱਖ ਪ੍ਰਗਟਾਇਆ ਅਤੇ ਸਰਕਾਰ ਤੋਂ ਦੀਵਾਲੀ ਤੋਂ ਪਹਿਲਾਂ ਪਟਾਕਾ ਫੈਕਟਰੀ ਵਿਚ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਮਿ੍ਤਕਾਂ ਦੇ ਪਰਿਵਾਰ ਨੂੰ ਉੱਚਿਤ ਮੁਆਵਜ਼ਾ ਵੀ ਦੇਣ ਦੀ ਮੰਗ ਕੀਤੀ। ਤਿਓਹਾਰਾਂ ਦਾ ਸੀਜਨ ਆਉਣ ਕਰਕੇ ਪਟਾਖਾ ਫੈਕਟਰੀਆਂ ਵਿਚ ਭਾਰੀ ਮਾਤਰਾ ਵਿਚ ਪਟਾਖੇ ਤਿਆਰ ਕੀਤੇ ਜਾ ਰਹੇ ਹਨ ।

Today Now News

RELATED ARTICLES
- Advertisment -

POPULAR POSTS