
ਬੀਤੀ ਦੇਰ ਰਾਤ ਤਲਵੰਡੀ ਭਾਈ ਨੇੜੇ ਪਿੰਡ ਮੁੱਦਕੀ ਵਿੱਚ ਚਾਰ ਪੰਜ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਅੰਨੇ ਵਾਹ ਫਾਇਰਿੰਗ ਕੀਤੀ।ਪਰ ਖੁਸ਼ਕਿਸਮਤੀ ਇਹ ਰਹੀ ਕੇ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ।ਮੌਕੇ ਤੇ ਪੀੜਤ ਪਰਿਵਾਰ ਦੇ ਲੋਕਾਂ ਨੇ ਦੱਸਿਆ ਪ ਕਿ ਦੇਰ ਰਾਤ 11 ਵਜੇ 4-5 ਅਣਪਛਾਤੇ ਨੌਜਵਾਨ ਸਾਡੇ ਘਰ ਆਏ ਤੇ ਅੰਨ੍ਹੇ ਵਾਹ ਫਾਇਰਿੰਗ ਸੁਰੂ ਕਰ ਦਿੱਤੀ।ਓਹਨਾ ਦੱਸਿਆ ਕਿ ਉਕਤ ਦੋਸ਼ੀਆਂ ਵਲੋਂ 15-16 ਦੇ ਕਰੀਬ ਫਾਇਰ ਕੀਤੇ ਗਏ।ਇਸ ਦੌਰਾਨ ਅਸੀਂ ਸਾਰੇ ਪਰਿਵਾਰ ਵਲੋਂ ਲੁੱਕ ਕੇ ਆਪਣੀ ਜਾਨ ਬਚਾਈ।
ਬਾਈਟ ਪਰਿਵਾਰ ਦੇ ਮੈਂਬਰ
ਇਸ ਸਬੰਧੀ ਪੁਲਸ ਨੂੰ ਸੂਚਨਾ ਮਿਲਣ ਤੇ ਪੂਲਸ ਮੌਕੇ ਤੇ ਪੁੱਜ ਗਈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿਤੀ।ਇਸ ਸਬੰਧੀ ਪੂਲਸ ਨੂੰ ਓਥੋਂ ਕੁੱਝ ਚੱਲੇ ਹੋਏ ਖਾਲੀ ਰੋਂਦ ਵੀ ਮਿਲੇ ਹਨ ਤੇ ਨੌਜਵਾਨਾਂ ਦੇ ਸੀ ਸੀ ਟੀ ਵੀ ਦੇ ਫੁਟੇਜ ਵੀ ਮਿਲੇ ਹਨ ਜਿਸ ਦੇ ਅਧਾਰ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਾਂਚ ਕਰ ਰਹੇ ਪੂਲਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਬਾਈਟ ਬਲਜਿੰਦਰ ਸਿੰਘ ਜਾਂਚ ਅਧਿਕਾਰੀ
ਇਥੇ ਜਿਕਰ ਯੋਗ ਹੈ ਕਿ ਬੀਤੇ ਦਿਨੀਂ ਹੀ ਤਲਵੰਡੀ ਭਾਈ ਦੇ ਪਿੰਡ ਸੇਖਵਾਂ ਕੋਲੋਂ ਸੜਕ ਕਿਨਾਰੇ ਇੱਕ ਅਨ ਚਲਿਆ ਟਿਫ਼ਨ ਹੈਂਡ ਗਰਨੇਡ ਮਿਲਿਆ ਸੀ ਜਿਸ ਦੇ ਦੋਸ਼ੀਆਂ ਬਾਰੇ ਪੁਲਸ ਅਜੇ ਹਵਾ ਵਿੱਚ ਤੀਰ ਮਾਰ ਰਹੀ ਹੈ ਤੇ ਹੁਣ ਪਿੰਡ ਮੁੱਦਕੀ ਦੀ ਇਸ ਘਟਨਾ ਨੇ ਪੁਲਸ ਦੇ ਸੁਰੱਖਿਆ ਸੂਤਰਾਂ ਤੇ ਸਵਾਲੀਆ ਚਿੰਨ ਖੜੇ ਕਰ ਦਿੱਤੇ ਹਨ।ਤਲਵੰਡੀ ਭਾਈ ਤੋਂ ਹਰਜਿੰਦਰ ਸਿੰਘ ਕਤਨਾ





