17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਤਲਵੰਡੀ ਭਾਈ : ਉਘੇ ਸਮਾਜ ਸੇਵੀ ਡਾ. ਐਸ.ਪੀ.ਸਿੰਘ ਓਬਰਾਏ, ਕੋਰੋਨਾ ਪੋਜੀਟਿਵ...

ਤਲਵੰਡੀ ਭਾਈ : ਉਘੇ ਸਮਾਜ ਸੇਵੀ ਡਾ. ਐਸ.ਪੀ.ਸਿੰਘ ਓਬਰਾਏ, ਕੋਰੋਨਾ ਪੋਜੀਟਿਵ ।

ਪੀ. ਜੀ. ਆਈ. ਚੰਡੀਗੜ੍ਹ ਵਿੱਚ ਇਲਾਜ ਅਧੀਨ ਡਾ. ਓਬਰਾਏ ਦੀ ਸਿਹਤ ਵਿੱਚ ਹੁਣ ਕਾਫੀ ਸੁਧਾਰ ।

ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ) : ਉਘੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਜੋ ਪਿਛਲੇ ਦਿਨੀਂ ਕੋਰੋਨਾ ਪੋਜੀਟਿਵ ਆਉਣ ਕਰਕੇ ਪੀ. ਜੀ. ਆਈ. ਚੰਡੀਗੜ੍ਹ ਵਿੱਚ ਇਲਾਜ ਅਧੀਨ ਹਨ, ਉਹਨਾਂ ਦੀ ਸਿਹਤ ਵਿੱਚ ਹੁਣ ਕਾਫੀ ਸੁਧਾਰ ਆ ਰਿਹਾ ਹੈ। ਡਾ. ਓਬਰਾਏ ਦੇ ਕੋਰੋਨਾ ਪੋਜੀਟਿਵ ਹੋਣ ਕਰਕੇ ਜਿਥੇ ਓਹਨਾ ਦੇ ਪਰਿਵਾਰ ਦੇ ਮੈਂਬਰ ਅਤੇ ਓਹਨਾ ਨਾਲ ਕੰਮ ਕਰਦੇ ਲੋਕ ਚਿੰਤਾ ਵਿੱਚ ਸਨ ਉਥੇ ਓਹਨਾ ਦੇ ਪ੍ਰਸੰਸਕ ਵੀ ਕਾਫੀ ਚਿੰਤਾ ਵਿੱਚ ਸਨ। ਹਰ ਪਾਸੇ ਉਹਨਾਂ ਦੀ ਚੰਗੀ ਸਿਹਤ ਲਈ ਅਰਦਾਸਾਂ ਬੇਨਤੀਆਂ ਹੋ ਰਹੀਆਂ ਸਨ। ਹੁਣ ਲੋਕਾਂ ਦੀ ਅਰਦਾਸ ਬੇਨਤੀ ਨੂੰ ਸ਼ਾਇਦ ਰੱਬ ਨੇ ਵੀ ਕਬੂਲ ਲਿਆ ਹੈ ਤੇ ਓਹਨਾ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ । ਓਹਨਾ ਆਪਣੇ ਵੋਇਸ ਸੁਨੇਹੇ ਵਿੱਚ ਆਪਣੀ ਟੀਮ ਦੇ ਮੈਂਬਰਾਂ ਨੂੰ ਕਿਹਾ ਹੈ ਕੇ ਤੁਹਾਡੀਆਂ ਅਰਦਾਸਾਂ ਸਦਕਾ ਮੇਰੀ ਸੇਹਤ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ । ਉਹਨਾਂ ਕਿਹਾ ਕਿ ਉਹ ਜਲਦੀ ਹੀ ਠੀਕ ਹੋ ਕੇ ਆਪਣੇ ਸੇਵਾ ਕਾਰਜਾਂ ਵਿੱਚ ਲੱਗ ਜਾਣਗੇ ।

Today Now News

RELATED ARTICLES
- Advertisment -

POPULAR POSTS