17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਤਲਵੰਡੀ ਭਾਈ ਨਿਵਾਸੀਆਂ ਲਈ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਡੈਡ ਬੋਡੀ...

ਤਲਵੰਡੀ ਭਾਈ ਨਿਵਾਸੀਆਂ ਲਈ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਡੈਡ ਬੋਡੀ ਫਰੀਜ਼ਰ,ਆਕਸੀਜ਼ਨ ਕੰਸਟੇ੍ਰਟਰ ਅਤੇ ਹੋਰ ਐਂਟੀ ਕੋਰੋਨਾ ਸਾਜੋ ਸਮਾਨ ਭੇਜਿਆ

ਔਖੀ ਘੜੀ ਵੇਲੇ ਕੋਈ ਵੀ  ਸਰਬੱਤ ਦਾ ਭਲਾ ਟਰੱਸਟ ਦੀ ਟੀਮ ਨਾਲ ਸੰਪਰਕ ਕਰਕੇ ਹਾਸਲ ਕਰ ਸਕਦਾ ਹੈ : ਜ਼ਿਲਾ ਪ੍ਰਧਾਨ

ਤਲਵੰਡੀ ਭਾਈ (ਦਵਿੰਦਰ ਸਿੰਘ ਛਾਬੜਾ) : ਉਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਦੇਸ ਵਿਦੇਸ਼ ਵਿੱਚ ਲੋਕ ਭਲਾਈ ਦੇ ਕਾਰਜ਼ ਲਗਾਤਾਰ ਜਾਰੀ ਹਨ। ਇਸ ਲੜੀ ਤਹਿਤ ਅੱਜ ਉਨਾਂ ਵੱਲੋਂ ਤਲਵੰਡੀ ਭਾਈ ਇਲਾਕੇ ਦੇ ਲੋਕਾਂ ਲਈ ਸਮੇਂ ਦੀ ਮੁੱਖ ਲੋੜ ਆਕਸੀਜ਼ਨ ਕੰਸਟੇ੍ਰਟਰ, ਡੈਡ ਬੋਡੀ ਫਰੀਜ਼ਰ ਅਤੇ ਹੋਰ ਐਂਟੀ ਕੋਰੋਨਾ ਸਾਜੋਸਮਾਨ ਭੇਜਿਆ ਹੈ ਜੋ ਉਨ੍ਹਾਂ ਦੀ ਟੀਮ ਵੱਲੋਂ ਅੱਜ ਤਲਵੰਡੀ ਭਾਈ ਦੇ ਲੋਕਾਂ ਨੂੰ ਅਰਪਿਤ ਕਰ ਦਿੱਤਾ ਗਿਆ।  ਇਸ ਮੌਕੇ ਇੱਕ ਸਾਦਾ ਪਰ ਪਭਾਵਸ਼ਾਲੀ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਸੰਸਥਾ ਦੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਨੋਜਵਾਨ ਲੋਕ ਭਲਾਈ ਸਭਾ ਤਲਵੰਡੀ ਭਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ ਵਿਸ਼ੇਸ ਤੇ ਸ਼ਾਮਿਲ ਹੋਏ । ਇਸ ਮੌਕੇ ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿਹਾ ਕਿ ਕਿ  ਟਰੱਸਟ ਦੇ ਬਾਨੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਵੱਲੋਂ ਮਿਲੇ ਆਦੇਸ਼ਾਂ ਤੇ ਫਿਰੋਜ਼ਪੁਰ ਜਿਲ੍ਹੇ ਦੇ ਲੋੜਵੰਦ ਮਰੀਜਾਂ ਲਈ ਇਹ ਸੇਵਾ ਮੁਫਤ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਔਖੀ ਘੜੀ ਵੇਲੇ ਕੋਈ ਵੀ  ਸਰਬੱਤ ਦਾ ਭਲਾ ਟਰੱਸਟ ਦੀ ਟੀਮ ਨਾਲ ਸੰਪਰਕ ਕਰਕੇ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਔਖਾ ਵੇਲਾ ਆਇਆ ਟਰੱਸਟ ਨੇ ਸਭ ਤੋਂ ਮੂਹਰੇ ਹੋ ਕੇ ਲੜਾਈ ਲੜੀ ਹੈ ਅਤੇ ਟਰੱਸਟ ਦੇ ਵਾਲੰਟੀਅਰਾਂ ਨੇ ਆਪਣੀਆਂ ਜਿੰਦਗੀਆਂ ਦੀ ਪਰਵਾਹ ਕੀਤੇ ਬਗੈਰ ਸੇਵਾ ਕੀਤੀ ਹੈ। ਇਸ ਮੌਕੇ ਤੇ ਸੁਖਵਿੰਦਰ ਸਿੰਘ ਕਲਸੀ ਪ੍ਰਧਾਨ , ਸੰਜੀਵ ਕੁਮਾਰ ਸਾਂਡਲ ਅਤੇ ਰਾਮਸ਼ਰਨ ਪੱਪੀ ਨੇ ਡਾ ਐਸ ਪੀ ਸਿੰਘ ਉਬਰਾਏ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਇਹ ਸਮਾਨ ਸਮੇਂ ਦੀ ਬਹੁਤ ਜਰੂਰਤ ਹੈ ਅਤੇ  ਇਸ ਸੇਵਾ ਲਈ ਤਲਵੰਡੀ ਭਾਈ  ਨਿਵਾਸੀ ਉਨ੍ਹਾਂ ਦੇ ਧੰਨਵਾਦੀ ਰਹਿਣਗੇ ।  ਇਸ ਮੌਕੇ ਤੇ ਅਮਰਜੀਤ ਕੌਰ ਛਾਬੜਾ ਪ੍ਰਧਾਨ ਇਸਤਰੀ ਵਿੰਗ,ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਸੰਜੀਵ ਬਜਾਜ, ਗੁਰਪ੍ਰੀਤ ਸਿੰਘ ਘੜਿਆਲ, ਨਰਿੰਦਰ ਬੇਰੀ, ਸੁਖਜੀਤ ਸਿੰਘ ਹਰਾਜ, ਬਲਵੰਤ ਸਿੰਘ ਬਰਾੜ,ਲਖਵਿੰਦਰ ਸਿੰਘ ਕਰਮੂਵਾਲਾ, ਸੁੰਜੀਵ ਕੁਮਾਰ ਸਾਂਡਲ , ਰਾਮਸ਼ਰਨ ਪੱਪੀ , ਨਰਿੰਦਰ ਸਿੰਘ ਏ ਐਸ ਆਈ ਅਤੇ ਅਮਨਦੀਪ ਸਿੰਘ ਅਨੇਜਾ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।

Today Now News

RELATED ARTICLES
- Advertisment -

POPULAR POSTS