ਹਿੰਦੂ ਅਤੇ ਸਿੱਖ ਧਰਮ ਵਿੱਚ ਕੰਨਿਆਵਾਂ ਦਾ ਬਹੁਤ ਸਤਿਕਾਰ ਹੈ ਤੇ ਦੁਰਗਾ ਅਸ਼ਟਮੀ ਦੀ ਵਿਸ਼ੇਸ਼ ਮਹੱਤਤਾ

ਤਲਵੰਡੀ ਭਾਈ,20 ਅਪ੍ਰੈਲ (ਦਵਿੰਦਰ ਸਿੰਘ ਛਾਬੜਾ)-ਹਿੰਦੂ ਧਰਮ ਵਿੱਚ ਸ੍ਰੀ ਦੁਰਗਾ ਅਸ਼ਟਮੀ ਦਿਨ ਦੀ ਵਿਸ਼ੇਸ਼ ਮਹੱਤਤਾ ਹੈ।ਪੂਰੇ ਦੇਸ਼ ਦੁਨੀਆਂ ਵਾਂਗ ਤਲਵੰਡੀ ਭਾਈ ਇਲਾਕੇ ਵਿੱਚ ਵੀ ਸ੍ਰੀ ਦੁਰਗਾ ਅਸ਼ਟਮੀ ਦਾ ਦਿਨ ਹਿੰਦੂ ਭਾਈਚਾਰੇ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਰਧਾਲੂਆਂ ਵਲੋਂ ਘਰਾਂ ਅਤੇ ਮੰਦਰਾਂ ਵਿੱਚ ਜਾ ਕੇ ਮਾਤਾ ਦੀ ਪੂਜਾ ਅਰਚਨਾ ਕੀਤੀ।ਸ਼ਰਧਾਲੂਆਂ ਵਲੋਂ ਮਾਤਾ ਦੀ ਕੜਾਹੀ ਵੀ ਕੀਤੀ ਅਤੇ ਕੰਜਕ ਪੂਜਣ ਕੀਤਾ ਗਿਆ। ਇਸ ਮੌਕੇ ਕੰਜਕਾਂ ਨੂੰ ਜਿੱਥੇ ਚੰਗਾ ਪਕਵਾਨ ਖਵਾਇਆ ਗਿਆ ਓਥੇ ਕਈ ਪ੍ਰਕਾਰ ਦੇ ਤੋਹਫੇ ਵੀ ਦਿੱਤੇ ਗਏ।






