ਪਿੰਡ ਬੈਂਕਾਂ ਦੇ ਦੇਖ ਪਾਖੰਡੀ ਸਾਧ ਜੀ ਆਦਿ ਸੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਾਬਾ ਕਹਿ ਰਿਹਾ ਹੈ ਕਿ ਪੀਰ ਚਿਰਾਗ ਮੰਗ ਰਹੇ ਵਾ ਜੋਤ ਮੰਗ ਰਹੇ ਵਾ ਤੁਸੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨੇ ਛੱਡ ਦਿਉ ਤੇ ਗਾਤਰੇ ਲਾਹ ਕੇ ਪਾਸੇ ਸੁੱਟ ਦਿਓੁ ਤੇ ਮੰਨੋ ਪੀਰਾ ਨੂੰ ਫਿਰ ਦੇਖੋ ਕੀ ਹੁੰਦਾ ਹੈ । ਇਸ ਮੌਕੇ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਉਦੋਕੇ ਵੱਲੋਂ ਪੁਲਸ ਚੌਕੀ ਸੁਰਸਿੰਘ ਵਿਚ ਇਕ ਦਰਖਾਸਤ ਦਿੱਤੀ ਗਈ ਪ੍ਰੰਤੂ ਕਾਫੀ ਦਿਨ ਬੀਤ ਚੁੱਕੇ ਹਨ ਪ੍ਰੰਤੂ ਪੁਲਸ ਚੌਕੀ ਸੁਰਸਿੰਘ ਦੇ ਇੰਚਾਰਜ ਵੱਲੋਂ ਇਸ ਮਾਮਲੇ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਲਗਾਤਾਰ ਹੀ ਪੁਲਸ ਚੌਕੀ ਸੁਰਸਿੰਘ ਦੇ ਇੰਚਾਰਜ ਵੱਲੋਂ ਪਾਖੰਡੀ ਸਾਧ ਨੂੰ ਮੁਆਫ਼ ਕਰਨ ਲਈ ਸਤਿਕਾਰ ਕਮੇਟੀਆਂ ਨੂੰ ਕਿਹਾ ਜਾ ਰਿਹਾ ਹੈ ਜਦ ਕਿ ਸਤਿਕਾਰ ਕਮੇਟੀ ਪ੍ਰਧਾਨ ਭਾਈ ਰਣਜੀਤ ਸਿੰਘ ਉਧੋਕੇ ਦਾ ਕਹਿਣਾ ਹੈ ਕਿ ਇਸ ਪਾਖੰਡੀ ਸਾਧ ਵੱਲੋਂ ਗੁਰੂ ਦੀ ਬਖ਼ਸ਼ਿਸ਼ ਗਾਤਰਾ ਸੰਘ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਅਜਿਹੇ ਸ਼ਬਦ ਬੋਲ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਸਬੰਧੀ ਉਹ ਇਸ ਪਾਖੰਡੀ ਸਾਧ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295 ਏ ਤਹਿਤ ਪੁਲਸ ਪਾਸੋਂ ਕਾਰਵਾਈ ਦੀ ਮੰਗ ਕਰਦੇ ਹਨ ਉਥੇ ਹੀ ਜਦ ਇਸ ਮਾਮਲੇ ਸੰਬੰਧੀ ਚੌਕੀ ਇੰਚਾਰਜ ਸੁਰਸਿੰਘ ਦਾ ਪੱਖ ਲੈਣ ਲਈ ਚੌਕੀ ਸੁਰਸਿੰਘ ਵਿਖੇ ਪਹੁੰਚ ਕੀਤੀ ਤਾ ਉਥੇ ਕੋਈ ਵੀ ਪੁਲਸ ਮੁਲਾਜਮ ਨਹੀ ਮਿਲਿਆ ।

ਖੇਮਕਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਣ ਨਾਲ ਰਿੰਪਲ ਗੋਲਣ ਦੀ ਵਿਸ਼ੇਸ਼ ਰਿਪੋਰਟ





