ਪਟਿਆਲਾ 13 ਜੁਲਾਈ ( ) ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਦੇਖ-ਰੇਖ ਵਿੱਚ ਸਾਇੰਸ ਵਿਸ਼ੇ ਨਾਲ ਸੰਬੰਧਿਤ ਅਧਿਆਪਕਾਂ ਦੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪਹਿਲੇ ਗੇੜ ਦੇ ਦੋ ਰੋਜ਼ਾ ਸੈਮੀਨਾਰ ਦਾ ਸਰਕਾਰੀ ਹਾਈ ਸਕੂਲ ਸਾਹਿਬ ਨਗਰ, ਥੇੜ੍ਹੀ ਵਿਖੇ ਬਲਾਕ ਪਟਿਆਲਾ-1 ਅਤੇ ਘਨੌਰ ਲਈ ਪ੍ਰਬੰਧ ਕੀਤਾ ਗਿਆ ਅਤੇ ਸਰਕਾਰੀ ਹਾਈ ਸਕੂਲ, ਸਹਸ ਰਾਜਪੁਰਾ ਟਾਊਨ ਵਿਖੇ ਬਲਾਕ- ਰਾਜਪੁਰਾ-1 ਅਤੇ ਡਾਹਰੀਆਂ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਡਾ. ਰਵਿੰਦਰ ਪਾਲ ਉਪ- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਧਿਆਪਕਾਂ ਨੂੰ ਸੰਬੋਧਨ ਕੀਤਾ। ਅਧਿਆਪਕਾਂ ਨਾਲ਼ ਵਿਚਾਰ ਚਰਚਾ ਕਰਦਿਆਂ ਓਹਨਾਂ ਸਾਇੰਸ ਵਿਸੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੰਦੀਪ ਨਾਗਰ ਡਾਇਟ ਪ੍ਰਿੰਸੀਪਲ ਦੁਆਰਾ ਵੀ ਸਰਕਾਰੀ ਹਾਈ ਸਕੂਲ ਸਾਹਿਬ ਨਗਰ, ਥੇੜ੍ਹੀ ਵਿਖੇ ਸੈਮੀਨਾਰ ਵਿੱਚ ਵਿਸ਼ੇਸ ਸਿਰਕਤ ਕਰਦਿਆਂ ਓਹਨਾਂ ਵੀ ਅਧਿਆਪਕਾਂ ਨਾਲ਼ ਵਿਚਾਰ ਸਾਂਝੇ ਕੀਤੇ ਗਏ। ਇੰਚਾਰਜ ਮੈਡਮ ਸੰਗੀਤਾ ਵਰਮਾ ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ ਨੇ ਵੀ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਸੰਬੋਧਨ ਕੀਤਾ। ਗਗਨਦੀਪ ਕੌਰ ਜ਼ਿਲ੍ਹਾ ਮੈਂਟਰ ਸਾਇੰਸ ਦੁਆਰਾ ਸੈਮੀਨਾਰਾਂ ਨੂੰ ਬਾਖ਼ੂਬੀ ਚਲਾਉਣ ਵਿੱਚ ਸਾਰੇ ਬੀ.ਐਮਜ਼ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਦੀਪਕ ਵਰਮਾ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਨੇ ਵੀ ਵਿਸ਼ੇਸ ਵਿਜ਼ਿਟ ਕੀਤੀ। ਇਸ ਮੌਕੇ ਰਿਸੋਰਸ ਪਰਸਨਜ ਸਾਇੰਸ ਬੀ.ਐਮਜ਼ ਹਰਪ੍ਰੀਤ ਸਿੰਘ, ਪਵਨ ਕੁਮਾਰ, ਵੀਨਾ ਅਰੋੜਾ, ਜਤਿੰਦਰ ਸਿੰਘ, ਸਿੰਦਰ ਪਾਲ ਸਿੰਘ ਅਤੇ ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ ਵੀ ਮੌਜੂਦ ਰਹੇ।




