17.1 C
Chandigarh

TODAY NOW NEWS

Thursday, March 19, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਸਫਾਈ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਬਟਾਲਾ ਸ਼ਹਿਰ ਚ ਰੋਸ ਮਾਰਚ...

ਸਫਾਈ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਬਟਾਲਾ ਸ਼ਹਿਰ ਚ ਰੋਸ ਮਾਰਚ ਕੀਤਾ ਗਿਆ

ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਦੇ ਮੁਖ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕਿਆ

ਗੁਰਦਾਸਪੁਰ/ਬਟਾਲਾ (ਲੱਕੀ ਬਟਾਲਾ) : ਪੰਜਾਬ ਭਰ ਚ ਵੱਖ ਵੱਖ ਨਗਰ ਕੌਂਸਿਲ ਅਤੇ ਨਗਰ ਨਿਗਮ ਤਹਿਤ ਕੰਟ੍ਰੈਕਟ ਤੇ ਕੰਮ ਕਰ ਰਹੇ ਸਫਾਈ ਸੇਵਕ ਕੰਮਕਾਜ ਪੂਰੀ ਤਰ੍ਹਾਂ ਬੰਦ ਕਰ ਪਿਛਲੇ 21 ਦਿਨਾਂ ਤੋਂ ਹੜਤਾਲ ਤੇ ਹਨ ਜਿਸ ਦੇ ਚਲਦੇ ਸ਼ਹਿਰਾਂ ਚ ਜਗਾਹ ਜਗਾਹ ਤੇ ਗੰਦਗੀ ਅਤੇ ਕੁੜੇ ਦੇ ਅੰਬਾਰ ਲੱਗੇ ਹਨ ਬਟਾਲਾ ਨਗਰ ਨਿਗਮ ਦੇ ਹਾਲਾਤ ਵੀ ਬੁਰੇ ਬਣੇ ਹਨ ਅਤੇ ਅੱਜ 21 ਦਿਨ ਹੜਤਾਲ ਤੇ ਬੈਠੇ ਇਹਨਾਂ ਸਫਾਈ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਬਟਾਲਾ ਦੀਆ ਸੜਕਾਂ ਤੇ ਰੋਸ ਮਾਰਚ ਕੀਤਾ ਗਿਆ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿੱਕੀ ਕਲਿਆਣ ਦਾ ਕਹਿਣਾ ਸੀ ਕਿ ਉਹਨਾਂ ਦੀ ਸੂਬਾ ਪੱਧਰੀ ਹੜਤਾਲ ਚਲ ਰਹੀ ਹੈ , ਅਤੇ ਉਹਨਾਂ ਦੀ ਮੁਖ ਮੰਗ ਹੈ ਕਿ ਜੋ ਕਰਮਚਾਰੀ ਉਹਨਾਂ ਦੇ ਕਈ ਸਾਲਾਂ ਤੋਂ ਠੇਕੇ ਤੇ ਭਾਰਤੀ ਹਨ ਉਹਨਾਂ ਨੂੰ ਪੱਕੇ ਕੀਤਾ ਜਾਵੇ ਅਤੇ ਉਹਨਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਨੇ ਘਰ ਘਰ ਰੋਜਗਾਰ ਦਾ ਵਾਅਦਾ ਕੀਤਾ ਸੀ ਲੇਕਿਨ ਉਹਨਾਂ ਦੀ ਇਸ ਮੰਗ ਨੂੰ ਲੈਕੇ ਉਹਨਾਂ ਨੂੰ ਪਿਛਲੇ ਕਈ ਸਮੇ ਤੋਂ ਲਾਰੇ ਲਗਾਏ ਜਾ ਰਹੇ ਹਨ ਅਤੇ ਇਹਨਾਂ ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆ ਮੰਗ ਪੂਰੀ ਨਾ ਹੋਈ ਉਹਨਾਂ ਦੀ ਹੜਤਾਲ ਅਣਮਿਥੇ ਸਮੇ ਲਈ ਜਾਰੀ ਰਹੇਗੀ ਅਤੇ ਜੇਕਰ ਸਫਾਈ ਨਾ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡੀ ਬਿਮਾਰੀ ਫੈਲਦੀ ਹੈ ਜਾ ਕੋਈ ਮੁਸਾਬਿਤ ਹੁੰਦੀ ਹੈ ਤਾ ਉਸਦੀ ਜਿੰਮੇਵਾਰ ਉਹ ਨਹੀਂ ਬਲਕਿ ਪੰਜਾਬ ਸਰਕਾਰ ਹੋਵੇਗੀ |

Today Now News

RELATED ARTICLES
- Advertisment -

POPULAR POSTS