16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਇੱਕੋ ਪਰਿਵਾਰ ਦੇ 5 ਲੋਕਾਂ ਦੀਆਂ ਸ਼ੱਕੀ ਹਾਲਾਤ ਫਾਂਸੀ ਦੇ ਫੰਦੇ 'ਤੇ...

ਇੱਕੋ ਪਰਿਵਾਰ ਦੇ 5 ਲੋਕਾਂ ਦੀਆਂ ਸ਼ੱਕੀ ਹਾਲਾਤ ਫਾਂਸੀ ਦੇ ਫੰਦੇ ‘ਤੇ ਝੂਲਦੀਆਂ ਮਿਲੀਆਂ ਲਾਸ਼ਾਂ

ਘਟਨਾ ਦੀ ਸੂਚਨਾ ਮਿਲਣ ‘ਤੇ ਕੁਲੈਕਟਰ ਸੁਭਾਸ਼ ਦਿਵੇਦੀ ਤੇ ਐੱਸਪੀ ਪ੍ਰਸ਼ਾਂਤ ਖਰੇ ਮੌਕੇ ‘ਤੇ ਪੁੱਜੇ।ਪੁਲਿਸ ਮੁਤਾਬਿਕ ਆਤਮਹੱਤਿਆ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ

ਮੱਧ ਪ੍ਰਦੇਸ਼, ਏਜੰਸੀ: ਮੱਧ ਪ੍ਰਦੇਸ਼ ਦੇ ਟੀਕਮਗੜ੍ਹ ‘ਚ ਇੱਕੋ ਪਰਿਵਾਰ ਦੇ ਪੰਜ ਲੋਕ ਫੰਦੇ ਨਾਲ ਲਟਕੇ ਮਿਲੇ। ਇੱਥੇ ਇਕ ਪਰਵਾਰ ਦੇ ਪੰਜ ਲੋਕਾਂ ਨੇ ਐਤਵਾਰ ਨੂੰ ਖ਼ੁਦ ਨੂੰ ਫਾਂਸੀ ਲਗਾ ਲਈ। ਮ੍ਰਿਤਕਾਂ ‘ਚੋਂ ਇਕ 4 ਸਾਲ ਦਾ ਬੱਚਾ ਵੀ ਸ਼ਾਮਲ ਹੈ। ਪੁਲਿਸ ਇਸ ਘਟਨਾ ਪਿੱਛੇ ਦੀ ਵਜ੍ਹਾ ਤਲਾਸ਼ਣ ‘ਚ ਜੁਟੀ ਹੈ।ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦੇ ਖਰਗਾਪੁਰ ਥਾਣਾ ਇਲਾਕੇ ਦੇ ਵਾਰਡ ਨੰਬਰ 8 ਵਿਚ ਰਹਿਣ ਵਾਲੇ ਮਨੋਹਰ ਸੋਨੀ ਤੇ ਉਨ੍ਹਾਂ ਦੀਪ ਤਨੀ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਘਰ ‘ਚ ਫਾਂਸੀ ਦੇ ਫੰਦੇ ‘ਤੇ ਝੂਲਦੀਆਂ ਮਿਲੀਆਂ। ਇਕੱਠੇ 5 ਲੋਕਾਂ ਦੀ ਮੌਤ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਕੁਲੈਕਟਰ ਸੁਭਾਸ਼ ਦਿਵੇਦੀ ਤੇ ਐੱਸਪੀ ਪ੍ਰਸ਼ਾਂਤ ਖਰੇ ਮੌਕੇ ‘ਤੇ ਪੁੱਜੇ।ਪੁਲਿਸ ਮੁਤਾਬਿਕ ਆਤਮਹੱਤਿਆ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪੰਜਾਂ ਮੈਂਬਰਾਂ ਦੀ ਹੱਤਿਆ ਤੇ ਆਤਮਹੱਤਿਆ ਸਬੰਧੀ ਫਿਲਹਾਲ ਸਥਿਤੀ ਸਾਫ਼ ਨਹੀਂ ਹੈ। ਪੁਲਿਸ ਮਾਮਲੇ ਦੀ ਪੜਤਾਲ ‘ਚ ਜੁਟੀ ਹੋਈ ਹੈ।ਜਾਣਕਾਰੀ ਅਨੁਸਾਰ 62 ਸਾਲ ਦੇ ਧਰਮਦਾਸ ਸੋਨੀ, ਉਨ੍ਹਾਂ ਦੀ 55 ਸਾਲ ਦੀ ਪਤਨੀ ਪੂਨਾ ਸੋਨੀ, 27 ਸਾਲ ਦਾ ਪੁੱਤਰ ਮਨੋਹਰ ਸੋਨੀ, 25 ਸਾਲ ਦੀ ਨੂੰਹ ਸੋਨਮ ਸੋਨੀ ਤੇ ਚਾਰ ਸਾਲ ਦੀ ਪੋਤੀ ਸਾਨਿਧਿਆ ਸੋਨੀ ਦੀ ਲਾਸ਼ ਫੰਦੇ ਨਾਲ ਲੁਟਕਦੀ ਹੋਈ ਮਿਲੀ।

Today Now News

RELATED ARTICLES
- Advertisment -

POPULAR POSTS