
ਸੁਸ਼ਮਿਤਾ ਸੇਨ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੜੀਵਾਰ ‘ਆਰਿਆ’, ‘ਆਰਿਆ 2’ ਨੂੰ ਯਾਦਗਾਰ ਬਣਾ ਦਿੱਤਾ ਹੈ। ਇੱਕ ਮਜ਼ਬੂਤ ਔਰਤ ਵਜੋਂ ਸੁਸ਼ਮਿਤਾ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਕਈ ਸਾਲ ਪਹਿਲਾਂ ਕੀਤੇ ਆਪਣੇ ਆਈਟਮ ਨੰਬਰ ‘ਤੇ ਮਾਣ ਹੈ। ਇਕ ਇੰਟਰਵਿਊ ‘ਚ ਸੁਸ਼ਮਿਤਾ ਨੇ ਖੁਲਾਸਾ ਕੀਤਾ ਹੈ ਕਿ ਪਹਿਲਾਂ ਫਿਲਮਾਂ ‘ਚ ਜਦੋਂ ਲੀਡ ਰੋਲ ਕਰਨ ਵਾਲੇ ਅਦਾਕਾਰ ਜਾਂ ਅਦਾਕਾਰਾ ਆਈਟਮ ਗੀਤ ਕਰਨਾ ਪਸੰਦ ਨਹੀਂ ਕਰਦੇ ਸਨ, ਪਰ ਮੈਂ ਅਜਿਹੇ ਗੀਤਾਂ ਦਾ ਹਿੱਸਾ ਬਣਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ।
ਸੁਸ਼ਮਿਤਾ ਸੇਨ ਨੇ ਆਪਣੇ ਫਿਲਮੀ ਕਰੀਅਰ ‘ਚ ਕਈ ਆਈਟਮ ਨੰਬਰ ਕੀਤੇ ਹਨ ਜਿਵੇਂ ‘ਜੋਰ’ ‘ਚ ‘ਮੈਂ ਕੁੜੀ ਅੰਜਾਨੀ ਹੂੰ’, ‘ਫਿਜ਼ਾ’ ‘ਚ ‘ਮਹਿਬੂਬ ਮੇਰੇ’, ‘ਸਿਰਫ ਤੁਮ’ ‘ਚ ‘ਦਿਲਬਰ ਦਿਲਬਰ’, ‘ਨਾਇਕ’ ‘ਚ ਸ਼ਾਕਾ ਲਾਕਾ ਬੇਬੀ ਤੇ ‘ਨੋ ਪ੍ਰੋਬਲਮ’ ‘ਚ ਸ਼ਕੀਰਾ ਵਰਗੇ ਸੁਪਰਹਿੱਟ ਗੀਤ ਸ਼ਾਮਲ ਹਨ। ਸੁਸ਼ਮਿਤਾ ਨੇ ਵੱਖ-ਵੱਖ ਭਾਸ਼ਾਵਾਂ ‘ਚ 30 ਤੋਂ ਵੱਧ ਫਿਲਮਾਂ ‘ਚ ਪਰਫਾਰਮੈਂਸ ਦਿੱਤੀ ਹੈ। ਫਿਲਮ ਕੰਪੈਨੀਅਨ ਨੂੰ ਦਿੱਤੇ ਇਕ ਇੰਟਰਵਿਊ ‘ਚ ਸੁਸ਼ਮਿਤਾ ਨੇ ਕਿਹਾ ਕਿ ਮੈਂ ਮਾਣ ਨਾਲ ਕਹਿਣਾ ਚਾਹਾਂਗੀ ਕਿ ਜਦੋਂ ਲੋਕ ਆਈਟਮ ਨੰਬਰ ਨੂੰ ਸਹੀ ਨਹੀਂ ਸਮਝਦੇ ਸਨ ਤੇ ਲੀਡ ਐਕਟਰ, ਅਭਿਨੇਤਰੀਆਂ ਆਈਟਮ ਸਾਂਗ ਕਰਨ ਤੋਂ ਮਨਾਂ ਕਰ ਦਿੰਦੀਆਂ ਸਨ, ਮੈਂ ਉਦੋਂ ਵੀ ਕਹਿੰਦੀ ਸੀ ਕਿ ਮੈਨੂੰ ਦੇ ਦਿਓ ਮੈਂ ਆਈਟਮ ਸਾਂਗ ਕਰ ਲਵਾਂਗੀ।
ਸੁਸ਼ਮਿਤਾ ਸੇਨ ਦੇ ਆਈਟਮ ਸਾਂਗ ਅੱਜ ਵੀ ਯਾਦਗਾਰ ਹਨ : ਸੁਸ਼ਮਿਤਾ ਸੇਨ ਨੇ ਅੱਗੇ ਕਿਹਾ ਕਿ ਮੇਰੇ ਕੋਲ ਦੋ ਮੈਨੇਜਰ ਸਨ, ਜਿਨ੍ਹਾਂ ਨੇ ਮੈਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਮੈਨੂੰ ਪਾਗਲ ਸਮਝਦੇ ਸਨ ਕਿਉਂਕਿ ਮੈਂ ਆਈਟਮ ਸਾਂਗਸ ਲਈ ਮਨਾ ਨਹੀਂ ਕਰਦੀ ਸੀ। ਸੁਸ਼ਮਿਤਾ ਨੇ ਦੱਸਿਆ ਕਿ ਪਹਿਲਾਂ ਅਜਿਹਾ ਹੁੰਦਾ ਸੀ ਕਿ ਜੇਕਰ ਤੁਸੀਂ ਆਪਣੇ ਮੈਨੇਜਰ ਨੂੰ ਕਿਸੇ ਕੰਮ ਲਈ ਮਨਾ ਕੀਤਾਂ ਜਾਂ ਇਹ ਕਿਹਾ ਕਿ ਤੁਹਾਨੂੰ ਇਹ ਗਲਤ ਲੱਗ ਰਿਹਾ ਹੈ ਪਰ ਫਿਰ ਵੀ ਤੁਸੀਂ ਇਹ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਦਾ ਜਵਾਬ ਕੁਝ ਅਜਿਹਾ ਹੁੰਦਾ ਸੀ, ‘ਅਸੀਂ ਇਸ ਇੰਡਸਟਰੀ ‘ਚ ਇੰਨੇ ਸਾਲਾਂ ਤੋਂ ਹਾਂ। ਅਸੀਂ ਜਾਣਦੇ ਹਾਂ ਕਿ ਇਹ ਕਿਵੇਂ ਕਰਨਾ ਹੈ। ਕਿਉਂਕਿ ਉਸ ਸਮੇਂ ਸੁਸ਼ਮਿਤਾ ਸਿਰਫ 22 ਸਾਲਾਂ ਦੀ ਸੀ, ਇਸ ਲਈ ਮੈਨੇਜਰਸ ਨੂੰ ਲਗਦਾ ਸੀ ਉਹ ਸੁਸ਼ਮਿਤਾ ਤੋਂ ਬਿਹਤਰ ਜਾਣਦੇ ਹਨ ਤੇ ਸੁਸ਼ਮਿਤਾ ਦੀਆਂ ਗੱਲਾਂ ਦਾ ਛੇਤੀ ਬੁਰਾ ਮੰਨ ਜਾਂਦੇ ਸਨ।




