
ਨਵੀਂ ਦਿੱਲੀ : ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੀ ਕਰੀਬੀ ਦੋਸਤ Smita Parikh ਦਾ ਦਾਅਵਾ ਹੈ ਕਿ ਆਪਣੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਤੋਂ ਬਾਅਦ ਇਹ ਅਦਾਕਾਰ ਪਰੇਸ਼ਾਨ ਰਹਿਣ ਲੱਗਿਆ ਸੀ। ਸੁਸ਼ਾਂਤ ਨੇ ਆਪਣੀ ਭੈਣ ਮੀਤੂ ਨੂੰ ਕਿਹਾ ਸੀ ਕਿ ‘ਉਹ ਲੋਕ’ ਉਸ ਨੂੰ ਨਹੀਂ ਛੱਡਣਗੇ। ‘ਉਹ ਲੋਕ’ ਤੋਂ ਉਸ ਦਾ ਕੀ ਮਤਲਬ ਸੀ, ਇਹ ਮੈਂ ਨਹੀਂ ਜਾਣਦੀ। ਦਿਸ਼ਾ ਦੀ ਮੌਤ ਅੱਠ ਜੂਨ ਨੂੰ 14ਵੀਂ ਮੰਜ਼ਿਲ ਤੋਂ ਡਿੱਗਣ ਨਾਲ ਹੋਈ ਸੀ। ਸਮਿਤਾ ਨੇ ਇਕ ਚੈਨਲ ਨਾਲ ਗੱਲਬਾਤ ‘ਚ ਕਿਹਾ, ‘ਸੁਸ਼ਾਂਤ ਡਿਪਰੈਸ਼ਨ ‘ਚ ਨਹੀਂ ਸੀ। ਮੈਂ ਉਸ ਨਾਲ ਕਰੀਬ ਇਕ ਸਾਲ ਮਿਊਜ਼ੀਕਲ ਤੇ ਕਵਿਤਾਵਾਂ ਨੂੰ ਲੈ ਕੇ ਹੋਣ ਵਾਲੀਆਂ ਮੀਟਿੰਗਾਂ ‘ਚ 10 ਤੋਂ 12 ਘੰਟੇ ਇਕੱਠੇ ਬਿਤਾਏ ਹਨ। ਅਸੀਂ ਇਕ-ਦੂਸਰੇ ਦੇ ਘਰ ਮਿਲਦੇ ਸੀ। ਮੈਂ ਸੁਸ਼ਾਂਤ ਦੇ ਪਰਿਵਾਰ ‘ਚ ਪ੍ਰਿਯੰਕਾ, ਸਿਧਾਰਥ ਤੇ ਹਾਲ ਹੀ ‘ਚ ਮੀਤੂ ਸਿੰਘ ਨੂੰ ਵੀ ਜਾਣਦੀ ਹਾਂ।’ ਸਮਿਤਾ ਨੇ ਕਿਹਾ, ‘ਰੀਆ ਨੇ ਅੱਠ ਜੂਨ ਨੂੰ ਸਵੇਰੇ ਹੀ ਸੁਸ਼ਾਂਤ ਦਾ ਘਰ ਛੱਡਿਆ ਸੀ। ਮੈਨੂੰ ਦੱਸਿਆ ਕਿ ਉਹ ਦੋ ਵੱਡੇ ਬੈਗਾਂ ‘ਚ ਆਪਣਾ ਸਾਰਾ ਸਾਮਾਨ ਭਰ ਕੇ ਲੈ ਗਈ। ਉਹ ਉਸ ਨਾਲ ਬ੍ਰੇਕਅਪ ਕਰ ਚੁੱਕੀ ਸੀ। ਡਰਾਈਵਰ ਨੂੰ ਰੀਆ ਨੂੰ ਉਸ ਦੇ ਘਰ ਛੱਡਣ ਨੂੰ ਕਿਹਾ ਗਿਆ। ਉਸੇ ਸ਼ਾਮ ਮੀਤੂ ਦੀਦੀ ਆਈ। ਉਨ੍ਹਾਂ ਦਾ ਆਉਣਾ ਪਹਿਲਾਂ ਹੀ ਤੈਅ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਰੀਆ ਘਰ ਛੱਡ ਕੇ ਜਾ ਚੁੱਕੀ ਸੀ। ਉਸ ਸਮੇਂ ਸੁਸ਼ਾਂਤ ਨਾਰਮਲ ਸੀ। ਉਹ ਟੇਬਲ ਟੈਨਿਸ ਖੇਡ ਰਿਹਾ ਸੀ। ਅਗਲੇ ਦਿਨ ਨੌਂ ਜੂਨ ਨੂੰ ਦਿਸ਼ਾ ਦੀ ਮੌਤ ਨਾਲ ਸੁਸ਼ਾਂਤ ਬਹੁਤ ਪਰੇਸ਼ਾਨ ਹੋ ਗਿਆ ਸੀ। ਉਹ ਮੀਤੂ ਦੀਦੀ ਨੂੰ ਲਗਾਤਾਰ ਕਹਿਣ ਲੱਗਿਆ ਸੀ ਕਿ ਉਹ ਲੋਕ ਹੁਣ ਮੈਨੂੰ ਵੀ ਨਹੀਂ ਛੱਡਣਗੇ, ਮੇਰੇ ਪਿੱਛੇ ਪੈ ਜਣਗੇ। ਮੈਨੂੰ ਮਹੀਂ ਪਤਾ, ਉਹ ਕੌਣ ਸੀ।’ ਸੁਸ਼ਾਂਤ ਨੇ 11 ਜੂਨ ਨੂੰ ਆਪਣੇ ਜੀਜੇ (ਪ੍ਰਿਯੰਕਾ ਦੇ ਪਤੀ) ਸਿਧਾਰਥ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਕੀ ਤੁਸੀਂ ਮੈਨੂੰ ਇੱਥੋਂ ਲੈ ਜਾਵੋਗੇ। ਉਹ ਉਸ ਨੂੰ ਚੰਡੀਗੜ੍ਹ ਲਿਜਾਣ ਵਾਲੇ ਸਨ। ਸੁਸ਼ਾਂਤ ਪਿਛਲੇ ਸਾਲ ਨਵੰਬਰ ਤੋਂ ਹੀ ਫਿਲਮ ਇੰਡਸਟਰੀ ਛੱਡਣਾ ਚਾਹੁੰਦੇ ਸਨ ਕਿਉਂਕਿ ਉਹ ਕਾਫ਼ੀ ਘੁਟਣ ਮਹਿਸੂਸ ਕਰ ਰਿਹਾ ਸੀ। ਸੁਸ਼ਾਂਤ ਚੰਡੀਗੜ੍ਹ ‘ਚ ਖੇਤੀ ਕਰਨਾ ਚਾਹੁੰਦਾ ਸੀ।
ਸਮਿਤਾ ਨੇ ਸਵੀਕਾਰ ਕੀਤਾ ਕਿ ਇਹ ਸਭ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ। ਸਮਿਤਾ ਨੇ ਕਿਹਾ ਕਿ ਮੀਤੂ ਨੇ ਸੈਂਕੜੇ ਵਾਰ ਉਸ ਕੋਲੋਂ ਪੁੱਛਿਆ ਕਿ ਉਹ ਕਿਸ ਗੱਲੋਂ ਡਰ ਰਿਹਾ ਹੈ। ਉਹ ਸਿਰਫ਼ ਇਹੀ ਕਹਿੰਦਾ ਰਿਹਾ, ‘ਓ ਗੌਡ, ਓ ਗੌਡ।’





