16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰSushant Rajput Death Case : ਕੰਪਨੀ ਦੇ ਮਾਲਕ ਦਾ ਵੱਡਾ ਖੁਲਾਸਾ, ਸੁਸਾਈਡ...

Sushant Rajput Death Case : ਕੰਪਨੀ ਦੇ ਮਾਲਕ ਦਾ ਵੱਡਾ ਖੁਲਾਸਾ, ਸੁਸਾਈਡ ਵਾਲੇ ਦਿਨ ਖ਼ਰਾਬ ਨਹੀਂ ਸੀ CCTV

ਮੁੰਬਈ, (ਬਿਊਰੋ) : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਇਕ ਹਿਸਟਰੀ ਬਣਦੀ ਜਾ ਰਹੀ ਹੈ। ਹਰ ਪਲ਼ ਇਸ ਕੇਸ ‘ਚ ਨਵਾਂ ਖੁਲਾਸਾ ਹੋ ਰਿਹਾ ਹੈ। ਇਸ ਮਾਮਲੇ ‘ਚ ਹੁਣ ਤਕ 40 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਇਸ ਦੇ ਨਾਲ ਹੀ ਸੀਬੀਆਈ ਜਾਂਚ ਦੀ ਮੰਗ ਤੋਂ ਬਾਅਦ ਆਖਰਕਾਰ ਇਹ ਕੇਸ ਸੀਬੀਆਈ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਇਹ ਕੇਸ ਪੂਰੀ ਤਰ੍ਹਾਂ ਸੀਬੀਆਈ ਦੇ ਹੱਥ ‘ਚ ਹੈ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਸੀਸੀਟੀਵੀ ਕੰਪਨੀ ਦੇ ਮਾਲਕ ਨੇ ਇਸ ਮਾਮਲੇ ‘ਚ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਵਾਲੇ ਦਿਨ ਇਮਾਰਤ ‘ਚ ਲੱਗੇ ਸੀਸੀਟੀਵੀ ਦੀ ਪੂਰੀ ਸੱਚਾਈ ਦਾ ਖੁਲਾਸਾ ਕੀਤਾ ਹੈ।

ਸੀਸੀਟੀਵੀ ਮਾਲਕ ਦਾ ਖੁਲਾਸਾ

ਰਿਪਬਲਿਕ ਇੰਡੀਆ ਦੀ ਇਕ ਰਿਪੋਰਟ ਅਨੁਸਾਰ ਸੀਸੀਟੀਵੀ ਦੇ ਮਾਲਕ ਨੇ ਕਿਹਾ ਕਿ ਜਿਸ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ ਉਸ ਦਿਨ ਉਸ ਦੀ ਇਮਾਰਤ ‘ਚ ਕੈਮਰੇ ਲੱਗੇ ਹੋਏ ਸਨ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਦੁਆਲੇ ਦੇ ਸੀਸੀਟੀਵੀ 13 ਜੂਨ ਨੂੰ ਖ਼ਰਾਬ ਸੀ। ਹਾਲਾਂਕਿ, ਹੁਣ ਸੀਸੀਟੀਵੀ ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ 14-15 ਦੀ ਰਾਤ ਦੌਰਾਨ ਸੀਸੀਟੀਵੀ ਖ਼ਰਾਬ ਨਹੀਂ ਸੀ, ਏਨਾ ਹੀ ਨਹੀਂ ਕੈਮਰਿਆਂ ‘ਚ ਤਾਂ ਕੋਈ ਹਲਕੀ ਜਿਹੀ ਸਮੱਸਿਆ ਵੀ ਨਹੀਂ ਸੀ, ਉਹ ਬਿਲਕੁਲ ਸਹੀ ਕੰਮ ਕਰ ਰਹੇ ਸਨ। ਸੀਸੀਟੀਵੀ ਕੰਪਨੀ ਦੇ ਮਾਲਕ ਦਾ ਇਹ ਬਿਆਨ ਕਾਫ਼ੀ ਹੈਰਾਨ ਕਰਨ ਵਾਲਾ ਹੈ।

Today Now News

RELATED ARTICLES
- Advertisment -

POPULAR POSTS