ਪਾਰਟੀ ਦੇ ਮੰਡਲ ਪ੍ਰਧਾਨ, ਅਧਿਕਾਰੀ ਤੇ ਸਮੂਹ ਮੈਂਬਰਾਂ ਨੇ ਵੀ ਦਿੱਤਾ ਇਸਤੀਫ਼ਾ

ਫਿਰੋਜ਼ਪੁਰ (ਜਸਕਰਨ ਸਿੰਘ ਗਿੱਲ) : ਸੁਰਜੀਤ ਸਿੰਘ ਸਦਰਦੀਨ ਵਾਲਾ (ਪੰਜਾਬ ਪ੍ਰਦੇਸ਼ ਸਾਬਕਾ ਜਨਰਲ ਸੈਕਟਰੀ ਕਿਸਾਨ ਮੋਰਚਾ ਅਤੇ ਪਰਮਾਨੈੱਟੀ ਕਾਰਜਕਾਰਨੀ ਮੈਂਬਰ ਪੰਜਾਬ ਤੇ ਜ਼ਿਲਾ ਕੋਰ ਕਮੇਟੀ ਮੈਂਬਰ ਅਤੇ ਨਗਰ ਕੌਂਸਿਲ ਇਲੈਕਸ਼ਨ ਇੰਚਾਰਜ, ਮੁੱਦਕੀ) ਨੇ ਪਾਰਟੀ ਦੇ ਮੰਡਲ ਪ੍ਰਧਾਨ, ਅਧਿਕਾਰੀ ਤੇ ਸਮੂਹ ਮੈਂਬਰਾਂ ਸਮੇਤ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਇਹ ਕਹਿ ਕੇ ਇਸਤੀਫ਼ਾ ਦੇ ਦਿੱਤਾ ਕੇ ਅਸੀਂ ਵੀ ਕਿਸਾਨ ਦੇ ਬੱਚੇ ਹਾਂ ਅਤੇ ਭਾਜਪਾ ਸਰਕਾਰ ਦੀ ਕਿਸਾਨ ਮਾਰੂ ਨੀਤੀ ਕਾਰਨ ਅਸੀਂ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣ ਦਾ ਫੈਸਲਾ ਕੀਤਾ ਹੈ







