
ਫਿਰੋਜਪੁਰ-(ਸਿਮਰਜੀਤ ਸੰਧੂ )ਕਾਂਗਰਸ ਪਾਰਟੀ ਦੀ ਮਜਬੂਤੀ ਲਈ ਵਿੱਢੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਐਸ ਸੀ ਐਸ ਟੀ ਵਿੰਗ ਜਿਲਾ ਫਿਰੋਜਪੁਰ ਦੇ ਚੇਅਰਮੈਨ ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਵੱਲੋਂ ਕਾਂਗਰਸ ਦੇ ਸੂਬਾ ਪਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀਂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਖੇਡ ਮੰਤਰੀ ਪੰਜਾਬ ਤੇ ਐਮ ਐਲ ਏ ਗੁਰੂਹਰਸਹਾਏ ਦੀ ਸਿਫਾਰਸ਼ ਤੇ ਕਾਂਗਰਸ ਪਾਰਟੀ ਦੀ ਪੁਰਾਣੀ ਤੇ ਮਿਹਨਤੀ ਪਿੰਡ ਕਰੀਂ ਕਲਾਂ ਨਾਲ ਸਬੰਧਤ ਬੀਬੀ ਸੁਮਿਤਰਾਂ ਰਾਣੀ ਨੂੰ ਜਿਲਾ ਫਿਰੋਜਪੁਰ ਦੀ ਐਸ ਸੀ ਐਸ ਟੀ ਮੋਰਚੇ ਦੀ ਜਿਲਾ ਮੀਤ ਪਰਧਾਨ ਬਣਾਕੇ ਮਾਣ ਬਖਸ਼ਿਆ ਹੈ। ਸੁਮਿਤਰਾਂ ਰਾਣੀ ਨੇ ਇਹ ਨਿਯੁਕਤੀ ਪੱਤਰ ਰਾਣਾ ਸੋਢੀ ਜੀ ਤੋਂ ਪਰਾਪਤ ਕਰਦੇ ਸਮੇਂ ਵਿਸ਼ਵਾਸ਼ ਦੁਆਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰੇਗੀ। ਸੁਮਿਤਰਾਂ ਰਾਣੀ ਨੂੰ ਇਹ ਨਿਯੁਕਤੀ ਪੱਤਰ ਦੇਣ ਸਮੇਂ ਸਿਮਰਜੀਤ ਸਿੰਘ ਸੰਧੂ ਜੰਗ, ਦਵਿੰਦਰ ਸਿੰਘ ਜੰਗ ਮੈਂਬਰ ਜਿਲਾ ਪਰੀਸ਼ਦ, ਰਵੀ ਦੱਤ ਚਾਵਲਾ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਤੇ ਹੋਰ ਪਤਵੰਤੇ ਵੀ ਹਾਜਿਰ ਸਨ।






