17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚੰਨੀ ਸਾਹਿਬ ! ਮਿਡ ਡੇ ਮੀਲ ਦੀ ਰਾਸ਼ੀ ਜਾਰੀ ਕਰੋ ਜਨਾਬ ....

ਚੰਨੀ ਸਾਹਿਬ ! ਮਿਡ ਡੇ ਮੀਲ ਦੀ ਰਾਸ਼ੀ ਜਾਰੀ ਕਰੋ ਜਨਾਬ . ਕੋਹਲੀ. ਅਲੂਵਾਲ.

ਸੁਲਤਾਨਪੁਰ ਲੋਧੀ .. (ਨਿਰਮਲ ਸਿੰਘ) ਚੰਨੀ ਸਾਹਿਬ ! ਮਿਡ ਡੇ ਮੀਲ ਦੀ ਰਾਸ਼ੀ ਜਾਰੀ ਕਰੋ ਜਨਾਬ . ਕੋਹਲੀ. ਅਲੂਵਾਲ.

ਅਜ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੋਹਲੀ ਅਤੇ ਰਮਸਾ ਐਸ ਐਸ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਅਲੂਵਾਲ ਨੇ ਪ੍ਰੈਸ ਰਾਹੀਂ ਬਿਆਨ ਜਾਰੀ ਕੀਤਾ ਕਿ ਸਰਕਾਰੀ ਸਕੂਲਾਂ ਵਿਚ ਪਿਛਲੇ 3 ਮਹੀਨੇ ਤੋਂ ਮਿਡ ਡੇ ਮੀਲ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਸਕੂਲਾਂ ਦਾ ਬਕਾਇਆ ਤੀਹ ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ ਅਤੇ ਸਕੂਲ ਅਧਿਆਪਕ ਦੁਆਰਾ ਮਹਿੰਗਾਈ ਦੇ ਸਮੇਂ ਵਿੱਚ ਮਿਡ ਡੇ ਮੀਲ ਜਾਰੀ ਰਖਣਾ ਮੁਸ਼ਕਿਲ ਹੈ ਇਸ ਤੋਂ ਪਹਿਲਾਂ ਵੀ ਸਾਂਝਾ ਅਧਿਆਪਕ ਮੋਰਚਾ ਅਤੇ ਈਟੀਟੀ ਯੂਨੀਅਨ ਦੇ ਆਗੂ ਸਾਹਿਬਾਨ ਨੇ ਸਿੱਖਿਆ ਮੰਤਰੀ ਨੂੰ ਪ੍ਰੈਸ ਰਾਹੀਂ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਸੀ ਪਰ ਅਜ ਤਕ ਰਾਸ਼ੀ ਜਾਰੀ ਨਹੀਂ ਹੋਈ ਨਰੇਸ਼ ਕੋਹਲੀ ਪ੍ਰਧਾਨ ਅਤੇ ਹਰਵਿੰਦਰ ਅਲੂਵਾਲ ਨੇ ਆਖਿਆ ਜ਼ੇਕਰ 1 ਦਸੰਬਰ ਤੱਕ ਰਾਸ਼ੀ ਜਾਰੀ ਨਾ ਹੋਈ ਤਾਂ ਪੂਰੇ ਜ਼ਿਲੇ ਵਿਚ ਮਿਡ ਡੇ ਮੀਲ ਬੰਦ ਕਰ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਿਖਿਆ ਵਿਭਾਗ ਦੀ ਹੋਵੇਗੀ। ਮਿਡ ਡੇ ਮੀਲ ਕੁੱਕ ਦੀ ਤਨਖਾਹ 2 ਮਹੀਨੇ ਤੋਂ ਜਾਰੀ ਨਹੀਂ ਕੀਤੇ ਗਈ । ਰਾਸ਼ੀ ਜਾਰੀ ਨਹੀਂ ਕੀਤੀ ਗਈ ਤਾਂ ਦਸੰਬਰ ਮਹੀਨੇ ਵਿਚ ਜਿਲਾ ਸਿਖਿਆ ਅਫਸਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਇਸ ਮੋਕੇ ਸੁਖਦੇਵ ਸਿੰਘ ਸੰਧੂ ਸਰਪ੍ਰਸਤ.
ਦੀਦਾਰ ਸਿੰਘ .ਹਰੀਸ਼ ਕੁਮਾਰ .ਸੁਖਦੇਵ ਸਿੰਘ ਮੰਗੂਪੁਰ .ਦਵਿੰਦਰ ਸ਼ਰਮਾ. ਸੁਰਜੀਤ ਸਿੰਘ .ਮਨਦੀਪ ਕੁਮਾਰ .ਸੁਰਤ ਸਿੰਘ. ਰਾਜੇਸ਼ ਕੁਮਾਰ .ਜਗਤਾਰ ਸਿੰਘ .ਸੁਖਵਿੰਦਰ ਸਿੰਘ ਡਲਾ. ਗੁਰਦੇਵ ਸਿੰਘ ਡਲਾ. ਦੀਪਕ ਕਾਲੀਆ. ਹਰਮਿੰਦਰ ਢਿੱਲੋਂ. ਕੁਲਵਿੰਦਰ ਸਿੰਘ .ਸੰਦੀਪ ਦੁਰਗਾਪੁਰ. ਤਰਮਿੰਦਰ ਮਲੀ .ਰਣਜੀਤ ਸਿੰਘ ਵਿਰਕ .ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS