17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪਿੰਡ ਦਾਉਦਪੁਰਾ ਵਿਖੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋ ਲਾਭਪਾਤਰੀਆ ਨੂੰ ਸਮਾਰਟ ਰਾਸ਼ਨ...

ਪਿੰਡ ਦਾਉਦਪੁਰਾ ਵਿਖੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋ ਲਾਭਪਾਤਰੀਆ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ ।

ਹਲਕਾ ਖੇਮਕਰਨ ਅੰਦਰ 1 ਲਖ 60 ਹਜਾਰ ਕਾਰਡ ਬਨਾਏ ਗਏ ਹਨ ।

ਤਰਨ ਤਾਰਨ (ਰਿੰਪਲ ਗੋਲਣ) : ਪੰਜਾਬ ਸਰਕਾਰ ਖੁਰਾਕ ਸਿਵਲ ਸਪਲਾਈਜ ਵਿਭਾਗ ਵਲੋ ਸ਼ੁਰੂ ਕੀਤੀ ਸਮਾਰਟ ਕਾਰਡ ਸਕੀਮ ਤਹਿਤ ਅਜ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁਲਰ ਵਲੋ ਪਿੰਡ ਦਾਉਦਪੁਰਾ ਦੇ ਸ਼ਟੇਡੀਅਮ ਵਿਚ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ ਗਈ । ਇਸ ਸਮਾਗਮ ਵਿਚ ਮੁਖ ਮਹਿਮਾਨ ਹਲਕਾ ਵਿਧਾਇਕ ਸੁਖਪਾਲ ਸਿੰਘ ਭੁਲਰ ਵਿਸ਼ੇਸ ਤੋਰ ਤੇ ਸ਼ਾਮਿਲ ਹੋਏ । ਉੁਹਨਾ ਤੋ ਇਲਾਵਾ ਖੇਮਕਰਨ ਦੇ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਬੀ.ਡੀ.ਪੀ.ਓ ਲਾਲ ਸਿੰਘ ਵਲਟੋਹਾ, ਭਿਖੀਵਿੰਡ ਦੇ ਡੀ.ਐੈਸ.ਪੀ ਰਾਜਬੀਰ ਸਿੰਘ, ਏ.ਐਫ.ਐਸ.ਓ ਉਮੇਸ਼ ਕੁਮਾਰ, ਸਾਬਕਾ ਪ੍ਰਧਾਨ ਰਾਜ ਸਿੰਘ ਪਤੂ, ਮਾਰਕਿਟ ਕਮੇਟੀ ਭਿਖੀਵਿੰਡ ਦੇ ਚੇਅਰਮੈਨ ਰਾਜਵੰਤ ਸਿੰਘ ਪਹੂਵਿੰਡ, ਮਾਰਕਿਟ ਕਮੇਟੀ ਖੇਮਕਰਨ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਬਿੱਟੂ ਆਸਲ, ਸਰਪੰਚ ਗੁਰਵਿੰਦਰ ਸਿੰਘ ਦਾਉਦਪੁਰਾ, ਸਰਪੰਚ ਅੰਗਰੇਜ ਸਿੰਘ ਡਿੱਬੀਪੁਰਾ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਗੁਰਮੁਖ ਸਿੰਘ ਸਾਡਪਰਾ, ਸਰਪੰਚ ਹਰਜੀਤ ਸਿੰਘ ਕਾਲੀਆ, ਤੋ ਇਲਾਵਾ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਰਜੀਤ ਸਿੰਘ, ਇੰਸਪੈਕਟਰ ਵਿਸ਼ਾਲਜੀਤ ਸਿੰਘ, ਇੰਸਪੈਕਟਰ ਸੁਖਮਿੰਦਰ ਸਿੰਘ, ਇੰਸਪੈਕਟਰ ਅੰਗਰੇਜ ਸਿੰਘ, ਇੰਸਪੈਕਟਰ ਤਜਿੰਦਰ ਸਿੰਘ ਆਦਿ ਸ਼ਾਮਲ ਹੋਏ ।  ਇਸ ਮੋਕੇ ਹਲਕਾ ਵਿਧਾਇਕ ਸੁਖਪਾਲ ਸਿੰੰਘ ਭੁਲਰ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਅੱਜ ਪੂਰੇ ਪੰਜਾਬ ਵਿਚ ਸਮਾਰਟ ਕਾਰਡ ਦੀ ਸ਼ੁਰਆਤ ਕੀਤੀ ਗਈ ਹੈ । ਉਹਨਾ ਕਿਹਾ ਹਲਕਾ ਖੇਮਕਰਨ ਅੰਦਰ 1 ਲਖ 60 ਹਜਾਰ ਕਾਰਡ ਬਨਾਏ ਗਏ ਹਨ । ਉਹਨਾ ਕਿਹਾ ਕਿ ਸਮਾਰਟ ਕਾਰਡ ਲਾਭਪਾਤਰੀਆ ਨੂੰ ਇਹ ਅਧਿਕਾਰ ਦਿੰਦਾ ਹੈ, ਕਿ ਉਹ ਆਪਣੇ ਹਿੱਸੇ ਦੀ ਖੁਰਾਕ ਪੰਜਾਬ ਭਰ ਕਿਸੇ ਵੀ ਰਾਸ਼ਨ ਡੀਪੂ ਤੋ ਹਾਸਲ ਕਰ ਸਕਦੇ ਹਨ । ਉਹਨਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਵਰਚੁਅਲ ਢੰਗ ( ਵੀਡੀਓ ਕਾਨਫਰੰਸ ) ਨਾਲ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂ ਕਰਦਿਆ ਕਿਹਾ ਕਿ ਇਹ ਸਕੀਮ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਵੇਗੀ । ਅਤੇ ਲਾਭਪਾਤਰੀਆ ਨੂੰ ਕਿਸੇ ਵੀ ਡੀਪੂ ਤੋ ਰਾਸ਼ਨ ਦੀ ਖ੍ਰੀਦ ਕਰਨ ਦੀ ਖੁੱਲ ਹੋਵੇਗੀ ।

Today Now News

RELATED ARTICLES
- Advertisment -

POPULAR POSTS