ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋ ਦਾ ਪਾਰਟੀ ਤੇ ਸਮਾਜ ਚ ਵੱਡਾ ਯੋਗਦਾਨ * ਖਹਿਰਾ *ਪਿਰਮਲ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸੁਖਪਾਲ ਸਿੰਘ ਖਹਿਰਾ ਤੇ ਵਿਧਾਇਕ ਕਮਾਲੂ ਨਾਲ ਕਾਂਗਰਸ ਚ ਸ਼ਾਮਿਲ ਹੋਣ ਵਾਲੇ ਵਿਧਾਇਕ ਪਿਰਮਲ ਸਿੰਘ ਧੌਲਾ ਬਰਨਾਲਾ ਜਿਲੇ ਚ ਹੀ ਨਹੀਂ ਸਮੁਚੇ ਪੰਜਾਬ ਦੀ ਰਾਜਨੀਤੀ ਚ ਪਾਰਟੀ ਤੇ ਸਮਾਜ ਚ ਚਰਚਿਤ ਚੇਹਰਾ ਨੌਜਵਾਨ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਗ੍ਰਹਿ ਬਰਨਾਲਾ ਵਿਖੇ ਪਹੁੰਚੇ।ਜਿੱਥੇ ਢਿੱਲੋ ਪਰਿਵਾਰ ਵੱਲੋਂ ਵਿਧਾਇਕ ਧੌਲਾ ਦਾ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਆਸ ਜਾਗੀ ਸੀ ਕਿ ਆਮ ਆਦਮੀ ਪਾਰਟੀ ਨਵੀਂ ਰੂਹ ਪੈਦਾ ਕਰੇਗੀ ਪਰ 20 ਸੀਟਾਂ ਤੇ ਸਿਮਟਕੇ ਰਹਿਣ ਵਾਲੀ ਪਾਰਟੀ ਦੀ ਹਵਾ ਨਿਕਲ ਗਈ। ਹੋਈ ਹਾਰ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਸਮੇਤ ਬਹੁਤ ਸਾਰੇ ਆਗੂਆਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਜੋ ਬਰਦਾਸਤ ਤੋਂ ਬਾਹਰ ਸੀ ਤੇ ਅਖੀਰ ਉਹਨਾ ਵੱਲੋਂ ਪਾਰਟੀ ਤੋਂ ਪਾਸਾ ਵੱਟ ਲਿਆ।ਕਾਂਗਰਸ ਚ ਸ਼ਾਮਿਲ ਹੋਣ ਤੇ ਉਹਨਾਂ ਕਿਹਾ ਕਿ ਉਹ ਰਾਜਨੀਤੀ ਕਰਨਾ ਨਹੀਂ ਜਾਣਦੇ, ਉਹਨਾਂ ਵੱਲੋਂ ਪਹਿਲਾਂ ਵੀ ਤੇ ਵਿਧਾਇਕ ਬਣਨ ਤੋਂ ਬਾਅਦ ਵੀ ਲੋਕ ਪੱਖੀ ਸੰਘਰਸ ਜਾਰੀ ਰੱਖਿਆ ਤੇ ਰਾਜਨੀਤੀ ਦੇ ਮੈਦਾਨ ਵਿੱਚ ਰਹਿਣ ਲਈ ਕਿਸੇ ਰਾਜਸੀ ਧਿਰ ਦੀ ਲੋੜ ਹੁੰਦੀ ਹੈ। ਵਿਧਾਇਕ ਧੌਲਾ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋ ਸੰਬੰਧੀ ਕਿਹਾ ਕੇ ਢਿੱਲੋਂ ਪਰਿਵਾਰ ਦਾ ਬਰਨਾਲਾ ਭਦੌੜ ਤੇ ਮਹਿਲ ਕਲਾਂ ਸੀਟਾਂ ਤੇ ਤਾਂ ਪ੍ਰਭਾਵ ਹੈ ਜੋ ਕਾਂਗਰਸ ਪਾਰਟੀ ਦੀਆਂ ਤਿੰਨੇ ਸੀਟਾਂ ਨੂੰ ਜਿਤਾਉਣ ਲਈ ਪ੍ਰਭਾਵਸ਼ਾਲ਼ੀ ਵੋਟ ਬੈਂਕ ਹੈ ਜਿਨ੍ਹਾਂ ਨੂੰ ਨਾਲ ਲੈ ਕੇ ਹਲਕੇ ਦੇ ਪਿੰਡਾਂ ਦਾ ਚੱਕਰ ਲਗਾਇਆ ਗਿਆ। ਇਸ ਮੌਕੇ ਸੂਰਤ ਸਿੰਘ ਬਾਜਵਾ, ਬਿੱਟੂ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਗੂ ਸ਼ਾਮਿਲ ਸਨ।






