ਸੁਖਬੀਰ ਬਾਦਲ ਨੇ ਕਿਹਾ ਕਿ ਦਿਲੀ ਜਾ ਕੇ ਕੈਪਟਨ ਸਾਹਿਬ ਡਰਾਮਾ ਕਰ ਰਹੇ ਹੈ । ਜਿਹੜੇ ਬਿਲਾਂ ਤੇ ਗਵਰਨਰ ਨੇ ਸਾਈਨ ਨਹੀ ਕੀਤੇ ਉਸ ਤੇ ਰਾਸ਼ਟਰਪਤੀ ਕੀ ਕਰੇਗਾ। ਕੈਪਟਨ ਲੋਕਾ ਨੂੰ ਗੁਮਰਾਹ ਕਰਨ ਤੇ ਲਗਿਆ ਹੈ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਸੁਖਬੀਰ ਬਾਦਲ ਨੇ ਕੈਪਟਨ ਨੂੰ ਸਲਾਹ ਦਿਤੀ ਹੈ ਕਿ ਦਿਲੀ ਵਿਚ ਪੀਐਮ ਮੋਦੀ ਦੇ ਘਰ ਦੇ ਬਾਹਰ ਮਰਨ ਵਰਤ ਤੇ ਬੈਠੇ । ਨਾਲ ਹੀ ਸੁਖਬੀਰ ਨੇ ਦੇਸ਼ ਭਰ ਵਿਚ 5 ਨਵੰਬਰ ਨੂੰ ਜੋ ਚਕਾ ਜਾਮ ਕਿਸਾਨਾ ਵਲੋ ਕੀਤਾ ਜਾ ਰਿਹਾ ਹੈ ਇਸ ਵਿਚ ਅਕਾਲੀ ਦਲ ਦੇ ਸਮਰਥਨ ਦੀ ਗਲ ਆਖੀ ਹੈ। ਸੁਖਬੀਰ ਨੇ ਕਿਹਾ ਕਿ ਕਿਸਾਨਾ ਲਈ ਅਸੀ 35 ਸਾਲ ਦਾ ਨਾਤਾ ਬੀਜੇਪੀ ਨਾਲੋ ਤੋੜ ਦਿਤਾ ਹੈ। ਇਸ ਤੋ ਵੱਡਾ ਸਾਡਾ ਸਟੇਂਡ ਹੋਰ ਕੀ ਹੋ ਸਕਦਾ ਹੈ।
ਅਸੀ ਪਹਿਲਾ ਹੀ ਕਿਹਾ ਸੀ ਕਿ ਕੈਪਟਨ ਨੇ ਗਲਤ ਸੈਕਸ਼ਨ ਹੇਠਾਂ ਬਿਲ ਬਣਾਇਆ ਹੈ। ਇਸ ਲਈ ਗਵਰਨਰ ਨੇ ਸਾਈਨ ਨਹੀ ਕੀਤੇ। ਕੈਪਟਨ ਨੇ ਦਿਲੀ ਚ ਬੈਠ ਕੇ ਅਜ ਡਰਾਮਾ ਕੀਤਾ ਹੈ। ਕਿਸਾਨਾ ਨੂੰ ਸਾਡੀ ਪੂਰੀ ਸਪੋਰਟ ਹੈ। ਏਪੀਐਮਸੀ ਐਕਟ ਅਧੀਨ ਅਸੀ ਕਿਹਾ ਸੀ ਕਿ ਸਾਰੇ ਪੰਜਾਬ ਨੂੰ ਇਕ ਮੰਡੀ ਐਲਾਨ ਕਰ ਦੇਵੇ ਪੰਜਾਬ ਸਰਕਾਰ ਪਰ ਕੈਪਟਨ ਨੇ ਨਹੀ ਕੀਤਾ । ਸੁਖਬੀਰ ਨੇ ਕਿਹਾ ਹੈ ਕਿ ਮੁਖ ਮੰਤਰੀ 4 ਬੰਦੇ ਲੈ ਕੇ ਦਿਲੀ ਜਾ ਕੇ ਮਿੰਟਾ ਵਿਚ ਚ ਹੀ ਉਠ ਖੜਿਆ ਧਰਨੇ ਤੋਂ । ਸੁਖਬੀਰ ਨੇ ਹਸਦੇ ਹੋਏ ਕਿਹਾ ਕਿ ਇਵੇ ਲੜਾਈਆਂ ਨਹੀ ਲੜੀਆ ਜਾੰਦੀਆ। ਕੈਪਟਨ ਕਿਸਾਨਾ ਨੂੰ ਇਨਸਾਫ ਨਹੀ ਦਵਾ ਸਕਦਾ । ਕੈਪਟਨ ਨੂੰ ਕਢ ਦੇਣਾ ਚਾਹੀਦਾ ਹੈ ਜਿਹੜਾ ਰਾਸ਼ਟਰਪਤੀ ਤੋ ਟਾਇਮ ਨਹੀ ਲੈ ਸਕਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਡੀਜੀਪੀ ਦਿਲੀ ਪੁਲਿਸ ਨੂੰ ਪਹਿਲਾ ਹੀ ਫੋਨ ਕਰ ਦਿੰਦਾ ਹੈ ਕਿ ਸਾਡੇ 4 ਐਮ ਐਲ ਏ ਆ ਰਹੇ ਹਨ ਇਨਾ ਨੂੰ ਵੜਨ ਨਾ ਦਿਓ ਵਾਪਿਸ ਭੇਜ ਦਿਓ। ਜੇ ਕੈਪਟਨ ਅਮਰਿੰਦਰ ਸਿੰਘ ਪੀਐਮ ਹਾਉਸ ਦੇ ਬਾਹਰ ਭੁਖ ਹੜਤਾਲ ਦੇ ਬਾਹਰ ਜੇਕਰ ਬੈਠ ਸਕਦਾ ਹੈ ਤਾ ਦੁਨੀਆ ਹਿਲ ਸਕਦੀ ਹੈ। ਇਸ ਖੇਤੀ ਕਾਨੂਨ ਦਾ ਹਲ ਨਿਕਲ ਸਕਦਾ ਹੈ। ਜੇ ਮੁਖ ਮੰਤਰੀ ਪੀਐਮ ਹਾਉਸ ਦੇ ਬਾਹਰ ਭੁਖ ਹੜਤਾਲ ਤੇ ਬੈਠਦਾ ਹੈ ਸਾਡੀ ਸਾਰੀ ਪਾਰਟੀ ਕੈਪਟਨ ਨੂੰ ਸਪੋਰਟ ਕਰੇਗੀ।






