ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸਾਹਿਤਕਾਰਾਂ ਤੇ ਕਵੀਆਂ ਨੇ ਸ਼ਿਰਕਤ ਕੀਤੀ

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਵੱਲੋਂ 11 ਜੁਲਾਈ ਐਤਵਾਰ ਨੂੰ ਇਕ ਕਾਵਿ ਮਿਲਣੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸਾਹਿਤਕਾਰਾਂ ਤੇ ਕਵੀਆਂ ਨੇ ਸ਼ਿਰਕਤ ਕੀਤੀ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਚਾਲਕ ਕੈਨੇਡਾ ਦੀ ਨਾਮਵਰ ਕਵਿੱਤਰੀ , ਲੇਖਿਕਾ ਤੇ ਟੀ ਵੀ ਹੋਸਟ ਸੁਰਜੀਤ ਕੌਰ ਹਨ , ਉਹਨਾਂ ਦਾ ਵਿਚਾਰ ਹੈ ਕਿ ਸਾਨੂੰ ਹੋਰ ਦੋਸਤਾਂ ਨੂੰ ਵੀ ਮੰਚ ਸੰਚਾਲਨ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ । 11 ਜੁਲਾਈ ਕਾਵਿ ਮਿਲਣੀ ਦੀ ਹੋਸਟ ਕੈਨੇਡਾ ਦੀ ਨਾਮਵਰ ਕਵਿੱਤਰੀ , ਲੇਖਿਕਾ , ਅਦਾਕਾਰਾ ਤੇ ਟੀ ਵੀ ਹੋਸਟ ਪਰਮਜੀਤ ਕੌਰ ਦਿਉਲ ਸਨ । ਉਹਨਾਂ ਨੇ ਬਹੁਤ ਹੀ ਬੇਹਤਰੀਨ ਤਰੀਕੇ ਨਾਲ ਹੋਸਟ ਦੀ ਜ਼ੁੰਮੇਵਾਰੀ ਨਿਭਾਈ ਜੋ ਕਾਬਿਲੇ ਤਾਰੀਫ਼ ਸੀ । ਹਰੇਕ ਨੇ ਉਹਨਾਂ ਦੀ ਹੋਸਟਿੰਗ ਦੀ ਬਹੁਤ ਤਾਰੀਫ਼ ਕੀਤੀ । ਹੋਸਟ ਪਰਮਜੀਤ ਦਿਉਲ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ 2 ਘੰਟਿਆਂ ਵਿੱਚ ਮੀਟਿੰਗ ਨੂੰ ਖ਼ਤਮ ਕਰ ਦਿੱਤਾ। ਐਡਵੋਕੇਟ ਸ : ਪਰਮਜੀਤ ਸਿੰਘ ਗਿੱਲ ਕੈਨੇਡਾ , ਪੂਨਮ ਸਿੰਘ ਪ੍ਰੀਤਲੜੀ ਭਾਰਤ , ਡਾ: ਅਮਰ ਜਿਉਤੀ ਤੇ ਨਦੀਮ ਅਫ਼ਜ਼ਲ ਪਾਕਿਸਤਾਨ ਕਾਵਿ ਮਿਲਣੀ ਦੇ ਵਿਸ਼ੇਸ਼ ਮਹਿਮਾਨ ਸਨ । ਰਿੰਟੂ ਭਾਟੀਆ ਨੇ ਕੋ ਹੋਸਟ ਦੀ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾਇਆ । ਰਿੰਟੂ ਜੀ ਮੀਟਿੰਗ ਦੀ ਰਿਕਾਰਡਿੰਗ ਦੇ ਨਾਲ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ ਮੈਂਬਰਜ਼ ਦੇ ਬਾਰੇ ਵਿੱਚ ਵੀ ਦੱਸਦੇ ਰਹੇ ਤੇ ਪਰਮਜੀਤ ਦਿਉਲ ਜੀ ਨੂੰ ਇੰਟਰੋਡੀਊਸ ਕਰਾ ਕੇ , ਉਹਨਾਂ ਨੂੰ ਹੋਸਟਿੰਗ ਕਰਨ ਲਈ ਕਿਹਾ । ਪਰਮਜੀਤ ਦਿਉਲ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਬਾਰੇ ਸਾਂਝ ਪਾਉਂਦੇ ਹੋਏ ਉਸਦੀ ਸੰਸਥਾਪਕ ਰਮਿੰਦਰ ਰਮੀ ਨੂੰ ਮੈਂਬਰਜ਼ ਨੂੰ ਜੀ ਆਇਆਂ ਦੇ ਸਵਾਗਤ ਸ਼ਬਦ ਕਹਿਣ ਲਈ ਕਿਹਾ ਗਿਆ । ਰਮਿੰਦਰ ਰਮੀ ਨੇ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਹਿੰਦੇ ਹੋਏ ਪਰਮਜੀਤ ਦਿਉਲ ਨੂੰ ਮੀਟਿੰਗ ਹੋਸਟ ਕਰਨ ਲਈ ਕਿਹਾ । ਪਰਮਜੀਤ ਦਿਉਲ ਨੇ ਡਾ: ਅਮਰ ਜਿਉਤੀ ਨੂੰ ਮੀਟਿੰਗ ਦੀ ਓਪਨਿੰਗ ਕਰਨ ਲਈ ਕਿਹਾ ਗਿਆ । ਡਾ : ਅਮਰ ਜਿਉਤੀ ਨੇ ਬਹੁਤ ਹੀ ਸੁਲਝੇ ਹੋਏ ਸ਼ਬਦਾਂ ਨਾਲ , ਸਹਿਜ ਵਿੱਚ ਸਾਹਿਤਕ ਸਾਂਝਾਂ ਤੇ ਅੱਜ ਦੀ ਮੀਟਿੰਗ ਦੇ ਬਾਰੇ ਵਿੱਚ ਤੇ ਪ੍ਰਬੰਧਕਾਂ ਦੇ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ । ਪਰਮਜੀਤ ਦਿਉਲ ਨੇ ਵਾਰੀ ਵਾਰੀ ਸਾਰੇ ਕਵੀਆਂ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ ।

ਹਰੇਕ ਕਵੀ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਆਪਣੀ ਕਵਿਤਾ ਤੇ ਗੀਤ ਗ਼ਜ਼ਲ ਸੁਣਾ ਕੇ ਮੈਂਬਰਜ਼ ਦੇ ਮਨਾ ਨੂੰ ਮੋਹ ਲਿਆ । ਜਿਹਨਾਂ ਵਿੱਚ ਨਾਮਵਰ ਡਾ : ਅਮਰ ਜਿਉਤੀ , ਡਾ : ਉਮਾ ਸ਼ਰਮਾ , ਡਾ : ਸੁਰਿੰਦਰਕਮਲ , ਡਾ : ਨਵਜੋਤ ਕੌਰ ਧਾਲੀਵਾਲ , ਡਾ : ਅਮਰਜੀਤ ਕੌਰ ਕਾਲਕਟ , ਨਦੀਮ ਅਫ਼ਜ਼ਲ , ਪ੍ਰੋ ਇੰਦਰਬੀਰ ਸਰਾਂ , ਰੱਛਪਾਲ ਕੌਰ ਗਿੱਲ , ਰਣਜੋਧ ਸਿੰਘ ਜਰਨਲਿਸਟ , ਪਵਨ ਪਰਵਾਸੀ ਸ਼ਾਇਰ , ਕਵੀ , ਲੇਖਕ ਤੇ ਚੀਫ਼ ਐਡੀਟਰ ਪੰਜਾਬੀ ਸਾਂਝ , ਪ੍ਰੀਤਮ ਕੌਰ ਪ੍ਰੀਤਮਾ ,ਅਣਿਮੇਸ਼ਵਰ ਕੌਰ , ਬਿੰਦੂ ਮਠਾਰੂ , ਕੁਲਦੀਪ ਕੌਰ ਧੰਜੂ , ਪੂਨਮ ਸਿੰਘ ਪ੍ਰੀਤਲੜੀ ਜੀ ਸਨ । ਪਰਮਜੀਤ ਦਿਉਲ ਤੇ ਰਿੰਟੂ ਭਾਟੀਆ ਨੇ ਵੀ ਆਪਣੀ ਸੁਰੀਲੀ ਅਵਾਜ਼ ਵਿੱਚ ਆਪਣੀ ਗੀਤ ਗ਼ਜ਼ਲ ਸੁਣਾ ਕੇ ਹਾਜ਼ਰੀ ਲਗਵਾਈ । ਮੀਟਿੰਗ ਵਿੱਚ ਦੁਨੀਆਂ ਭਰ ਦੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਹੋਰ ਵੀ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰੱਕਤ ਕੀਤੀ । ਟੋਰਾਂਟੋ ਤੋਂ ਕੈਨੇਡੀਅਨ ਸਾਹਿਤ ਸਭਾ ਦੇ ਸਰਪ੍ਰਸਤ ਸ੍ਰੀ ਬਲਰਾਜ ਚੀਮਾ ਜੀ , ਪ੍ਰੋ : ਜਗੀਰ ਸਿੰਘ ਕਾਹਲੋਂ , ਸ : ਪਿਆਰਾ ਸਿੰਘ ਕੁੱਦੋਵਾਲ , ਪੁਸ਼ਪਿੰਦਰ ਜੋਸ਼ਨ ਰੋਸ਼ਨ ਕਲਾ ਕੇਂਦਰ ਸਰਪ੍ਰਸਤ ਕੈਨੇਡਾ, ਪ੍ਰੀਤ ਗਿੱਲ ਲੇਖਿਕਾ , ਸ਼ਾਇਰਾ ਤੇ ਟੀ ਵੀ ਹੋਸਟ , ਹਰਜੀਤ ਸਿੰਘ ਬਾਜਵਾ ਗੀਤਕਾਰ , ਲੇਖਕ ਤੇ ਪੱਤਰਕਾਰ , ਮਨਮੋਹਨ ਸਿੰਘ ਵਾਲੀਆ ਪ੍ਰਧਾਨ ਆਹਲੂਵਾਲੀਆ ਬਰਾਦਰੀ , ਮਾਲਟਨ ਵੂਮੈਨ ਕੌਂਸਲ ਤੋਂ ਨਰਿੰਦਰ ਕਲਸੀ , ਬਰਿੰਦਰ ਕੌਰ , ਉਪਵਿੰਦਰ ਕੌਰ , ਪਰਸ਼ਿੰਦਰ ਧਾਲੀਵਾਲ ਅਦਾਕਾਰਾ , ਸ਼ਾਇਰਾ ਤੇ ਟੀ ਵੀ ਹੋਸਟ , ਮਕਸੂਦ ਚੌਧਰੀ , ਪਰਵਿੰਦਰ ਗੋਗੀ . ਹਰਭਜਨ ਕੌਰ ਗਿੱਲ , ( ਮਹਿੰਦਰ ਕੌਰ ਮਿੱਡਾ ਡਿਪਟੀ ਮੇਅਰ ਯੂ ਕੇ ਤੋਂ ਜਿਹਨਾਂ ਨੇ ਕਿ ਡਾ : ਅਮਰ ਜਿਉਤੀ ਜੀ ਦੇ ਵਿਸ਼ੇਸ਼ ਸੱਦੇ ਤੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਤੇ ਸਮਾਂ ਲੈ ਕੇ ਸਾਹਿਤਕ ਸਾਂਝਾਂ ਤੇ ਪ੍ਰਬੰਧਕਾਂ ਦੇ ਕੰਮ ਦੀ ਸਰਾਹਨਾ ਵੀ ਕੀਤੀ ਤੇ ਆਪਣੀ ਨਜ਼ਮ ਸੁਣਾ ਕੇ ਹਾਜ਼ਰੀ ਵੀ ਲਗਾਈ ) ਆਖਿਰ ਵਿੱਚ ਹੋਸਟ ਪਰਮਜੀਤ ਦਿਉਲ ਨੇ ਪੂਨਮ ਸਿੰਘ ਪ੍ਰੀਤਲੜੀ ਜੀ ਨੂੰ ਮੀਟਿੰਗ ਦੀ ਕਲੋਜ਼ਿੰਗ ਕਰਨ ਲਈ ਕਿਹਾ । ਪੂਨਮ ਜੀ ਨੇ ਬਹੁਤ ਹੀ ਸ਼ਾਂਤ ਚਿੱਤ ਤੇ ਗੰਭੀਰ ਹੋ ਕੇ ਸੱਭ ਕਵੀਆਂ ਦੀਆਂ ਰਚਨਾਵਾਂ ਨੂੰ ਸੁਣਿਆ ਤੇ ਹਰੇਕ ਕਵੀ ਦੀ ਰਚਨਾ ਨੂੰ ਸਰਾਹਿਆ ਤੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ । ਪੂਨਮ ਜੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਕਾਵਿ ਮਿਲਣੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜਿਹਨਾਂ ਨਾਮਵਰ ਕਵੀਆਂ ਨੇ ਸ਼ਿਰਕਤ ਕੀਤੀ , ਉਹਨਾਂ ਦੀਆਂ ਕਵਿਤਾਵਾਂ ਵਿੱਚ ਹਰ ਤਰਹ ਦਾ ਰੰਗ ਦੇਖਣ ਨੂੰ ਮਿਲਿਆ ਤੇ ਪੂਨਮ ਜੀ ਨੇ ਕਿਹਾ ਕਿ ਸਾਹਿਤਕ ਸਾਂਝਾਂ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜੋ ਕਾਵਿ ਮਿਲਣੀ ਦੇ ਜ਼ਰੀਏ ਪੰਜਾਬੀ ਤੇ ਪੰਜਾਬੀਅਤ ਨੂੰ ਪਰਮੋਟ ਕਰ ਰਹੇ ਹਨ । ਐਡਵੋਕੇਟ ਸ : ਪਰਮਜੀਤ ਸਿੰਘ ਗਿੱਲ ਨੇ ਮੀਟਿੰਗ ਨੂੰ ਸਮਅੱਪ ਬਹੁਤ ਵਧੀਆ ਢੰਗ ਨਾਲ ਕੀਤਾ ।ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਸ਼ੁਕਰਾਨਾ ਕੀਤਾ । ਗਿੱਲ ਸਾਹਿਬ ਨੇ ਜਿੱਥੇ ਸੱਭ ਕਵੀਆਂ ਦੀਆਂ ਰਚਨਾਵਾਂ ਦੀ ਪ੍ਰਸ਼ੰਸਾ ਕੀਤੀ , ਉੱਥੇ ਇਹ ਵੀ ਕਿਹਾ ਕਿ ਇਹੋ ਜਿਹੇ ਅੰਤਰਰਾਸ਼ਟਰੀ ਪ੍ਰੋਗ੍ਰਾਮ ਕਰਾਉਣੇ ਕੋਈ ਸੌਖਾ ਕੰਮ ਨਹੀਂ ਹੈ । ਸੱਭ ਪ੍ਰਬੰਧਕ ਬਹੁਤ ਮਿਹਨਤ ਤੇ ਲਗਣ ਨਾਲ ਇਹ ਕਾਵਿ ਮਿਲਣੀ ਪ੍ਰੋਗ੍ਰਾਮ ਕਰਾ ਰਹੇ ਹਨ । ਪ੍ਰੋਗ੍ਰਾਮ ਵਿੱਚੋਂ ਉਹਨਾਂ ਦੀ ਦਿਨ ਰਾਤ ਦੀ ਮਿਹਨਤ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ । ਮੈਂਬਰਜ਼ ਦੀ ਹਾਜ਼ਰੀ ਬਹੁ ਗਿਣਤੀ ਵਿੱਚ ਸੀ । ਮੈਂਬਰਜ਼ ਤੇ ਪ੍ਰਸ਼ੰਸਕ ਚੈਟ ਬਾਕਸ ਤੇ ਵਟਸਆਪ ਉੱਪਰ ਇਸ ਸਫ਼ਲ ਪ੍ਰੋਗ੍ਰਾਮ ਦੀ ਮੁਬਾਰਕਬਾਦ ਦੇ ਰਹੇ ਸਨ । ਸੱਭ ਮੈਂਬਰਜ਼ ਨੇ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਦੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਮਿਹਨਤ ਬੋਲਦੀ ਨਜ਼ਰ ਆਉਂਦੀ ਹੈ । ਰਮਿੰਦਰ ਰਮੀ ਨੇ ਸੱਭ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਇਹ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਾਡੇ ਦੋਸਤਾਂ ਤੇ ਪ੍ਰਬੰਧਕਾਂ ਦਾ ਪਿਆਰ ਤੇ ਸਾਥ ਹਮੇਸ਼ਾਂ ਇਸੇ ਤਰਾਂ ਮਿਲਦਾ ਰਹੇਗਾ । ਧੰਨਵਾਦ ਸਹਿਤ ।
ਰਮਿੰਦਰ ਰਮੀ ਸੰਸਥਾਪਕ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ





