16.8 C
Chandigarh

TODAY NOW NEWS

Friday, March 20, 2026
HomeBREAKING NEWSਵਿਦਿਆਰਥੀਆਂ ਵੱਲੋਂ ਇਸਾਈ ਸਮਾਗਮ ਵਿਚ ਜਬਰਨ ਭੇਜਣ ਦਾ ਵਿਰੋਧ, ਕੀਤਾ ਵਾਕਆਊਟ

ਵਿਦਿਆਰਥੀਆਂ ਵੱਲੋਂ ਇਸਾਈ ਸਮਾਗਮ ਵਿਚ ਜਬਰਨ ਭੇਜਣ ਦਾ ਵਿਰੋਧ, ਕੀਤਾ ਵਾਕਆਊਟ

ਸੈਕਰਾਮੈਂਟੋ 11 ਫਰਵਰੀ (ਹੁਸਨ ਲੜੋਆ ਬੰਗਾ)- ਹੰਟਿੰਗਟਨ ਹਾਈ ਸਕੂਲ ਵੈਸਟ ਵਰਜੀਨੀਆ ਵਿਚ ਆਯੋਜਿਤ ਇਸਾਈ ਸਮੇਲਣ ਵਿਚ ਜਾਣ ਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਸਮੇਲਣ ਵਿਚ ਇਸਾਈ ਪਾਦਰੀ ਨਿਕ ਵਾਕਰ ਨੇ ਵਿਦਿਆਰਥੀਆਂ ਨੂੰ ਅੱਖਾਂ ਬੰਦ ਕਰਕੇ ਤੇ ਹੱਥ ਉਪਰ ਕਰਕੇ ਜੀਸਸ ਅੱਗੇ ਪ੍ਰਾਰਥਨਾ ਕਰਨ ਲਈ ਕਿਹਾ ਗਿਆ। ਨਿਕ ਵਾਕਰ ਨੇ ਕਿਹਾ ਕਿ ਜੋ ਲੋਕ ਬਾਈਬਲ ਨੂੰ ਨਹੀਂ ਮੰਨਣਗੇ ਉਹ ਮਰਨ ਤੋਂ ਬਾਅਦ ਨਰਕਾਂ ਵਿਚ ਜਾਣਗੇ। ਕਈ ਵਿਦਿਆਰਥੀਆਂ ਨੇ ਇਸ ਸੰਮੇਲਨ ਦਾ ਵਿਰੋਧ ਕੀਤਾ ਤੇ ਉਹ ਬਾਈਕਾਟ ਕਰਕੇ ਬਾਹਰ ਆ ਗਏ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਸਮੇਲਣ ਬਾਰੇ ਤੇ ਸਮੇਲਣ ਵਿਚ ਆ ਰਹੇ ਬੁਲਾਰੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਕੇਵਲ ਏਨਾ ਕਿਹਾ ਗਿਆ ਕਿ ਸਮੇਲਣ ਵਿਚ ਜਾਣਾ ਜਰੂਰੀ ਹੈ।

Today Now News

RELATED ARTICLES
- Advertisment -

POPULAR POSTS