
ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ 1 ਤੋਂ 12 ਜਨਵਰੀ ਤੱਕ ਚੱਲੇ ਰਾਸ਼ਟਰੀ ਕਲਾ ਉਤਸਵ ਵਿੱਚ ਭਾਗ ਲਿਆ। ਇਹ ਰਾਸ਼ਟਰੀ ਕਲਾ ਉਤਸਵ ਆਨ-ਲਾਈਨ ਆਯੋਜਿਤ ਹੋਇਆ। ਸਿੱਖਿਆ ਵਿਭਾਗ ਦੇ ਐਜੂਸੈੱਟ ਦੇ ਰਿਕਾਰਡਿੰਗ ਹਾਲ ਵਿਖੇ ਆਨ-ਲਾਇਨ ਲਾਈਵ ਸਟੂਡੀਓ ਪੇਸ਼ਕਾਰੀ ਰਾਹੀ ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਦਿੱਤੀ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜਨਵਰੀ ਤੋਂ 12 ਜਨਵਰੀ ਤੱਕ ਚੱਲੇ ਰਾਸ਼ਟਰੀ ਕਲਾ ਉਤਸਵ ਵਿੱਚ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਵੋਕਲ ਸੰਗੀਤ, ਪਰੰਪਰਾਵਾਦੀ ਲੋਕ ਨਾਚ, ਕਲਾਸੀਕਲ ਨਾਚ, ਫਾਈਨ ਆਰਟਸ ਦੀਆਂ 2-ਡੀ ਅਤੇ 3-ਡੀ ਵਿਧਾ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਇਹਨਾਂ ਮੁਕਾਬਲਿਆਂ ਦੇ ਸਫ਼ਲ ਆਯੌਜਨ ‘ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਨੇ ਸਮੂਹ ਵਿਦਿਆਰਥੀਆਂ, ਗਾਇਡ ਅਧਿਆਪਕਾਂ ਅਤੇ ਰਾਸ਼ਟਰੀ ਕਲਾ ਉਤਸਵ ਦਾ ਆਨਲਾਈਨ ਆਯੋਜਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਪੰਜਾਬ ਦੇ ਕੋਆਰਡੀਨੇਟਰ ਬਲਪ੍ਰੀਤ ਕੌਰ ਨੇ ਕਿਹਾ ਕਿ ਇਸ ਕਲਾ ਉਤਸਵ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਨਲਾਈਨ ਮੁਕਾਬਲਿਆਂ ਦੀ ਪੇਸ਼ਕਾਰੀ ਲਈ ਸੁਚਾਰੂ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਐਜੂਸੈੱਟ, ਐੱਮ.ਆਈ.ਐੱਸ. ਵਿੰਗ, ਮੀਡੀਆ ਸੈੱਲ ਦੇ ਸਮੂਹ ਟੀਮ ਮੈਂਬਰ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ।





