17.1 C
Chandigarh

TODAY NOW NEWS

Thursday, March 19, 2026
HomeBREAKING NEWSਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਦੋਰਾਹਾ ਨਹਿਰ ਦੇ ਕਿਨਾਰਿਆਂ ਤੋਂ ਕੂੜਾ ਸਾਫ਼

ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਦੋਰਾਹਾ ਨਹਿਰ ਦੇ ਕਿਨਾਰਿਆਂ ਤੋਂ ਕੂੜਾ ਸਾਫ਼

ਖੰਨਾ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਐਨਸੀਸੀ ਯੂਨਿਟ ਵੱਲੋਂ ਆਪਣੀ ਸਮਾਜ ਸੇਵਾ ਦੀ ਜ਼ਿੰਮੇਵਾਰੀ ਹੇਠ ਦੋਰਾਹਾ ਨਹਿਰ ਦੇ ਕਿਨਾਰਿਆਂ ਤੋਂ ਕੂੜਾ ਕਰਕਟ ਇੱਕਠਾ ਕਰਨ ਦੀ ਮੁਹਿੰਮ ਅਰੰਭ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਵਿੱਢੀ ‘ਪੁਨੀਤ ਸਾਗਰ ਅਭਿਆਨ’ ਨਾਮਕ ਮੁਹਿੰਮ ਤਹਿਤ ਨੈਸ਼ਨਲ ਕੈਡਟ ਕੋਰ ਯਾਨੀ ਐਨਸੀਸੀ ਵੱਲੋਂ ਆਪਣੇ ਆਸ ਪਾਸ ਦੀਆਂ ਨਦੀਆਂ, ਨਹਿਰਾਂ ਆਦਿ ਦੁਆਲੇ ਪਲਾਸਟਿਕ ਅਤੇ ਹੋਰ ਰਹਿੰਦ¸ਖੂੰਹਦ ਸਮੱਗਰੀ ਤੋਂ ਜਲ ਸਰੋਤਾਂ ਨੂੰ ਸਾਫ਼ ਕੀਤਾ ਜਾਂਦਾ ਹੈ। ਇਸੇ ਮੁਹਿੰਮ ਤਹਿਤ 19 ਪੀਬੀਬੀਐਨ, ਐਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਡੀ.ਕੇ ਸਿੰਘ ਅਤੇ ਕਰਨਲ ਕੇ ਐਸ ਕੋਂਡਲ ਦੀ ਅਗਵਾਈ ਹੇਠ ਗੁਲਜ਼ਾਰ ਗਰੁੱਪ ਦੇ 45 ਦੇ ਕਰੀਬ ਕੈਡਿਟਾਂ ਕੈਡਿਟਸ ਵੱਲੋਂ ਦੋਰਾਹਾ ਨਹਿਰ ਦੇ ਆਸ ਪਾਸ ਰਹਿੰਦ¸ਖੂੰਹਦ ਇਕੱਠੀ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਦੌਰਾਨ ਨੌਜਵਾਨਾਂ ਕੈਡਿਟਸ ਵੱਲੋਂ ਇਸ ਜਲ ਸ੍ਰੋਤ ਦੇ ਆਸਪਾਸ ਵੱਡੇ ਪੱਧਰ ਤੇ ਬਹੁਤ ਸਾਰਾ ਪਲਾਸਟਿਕ ਅਤੇ ਹੋਰ ਕੂੜਾ-ਕਰਕਟ ਹਟਾਇਆ ਗਿਆ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੀ ਨਹਿਰ ਦੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ। ਕਾਲਜ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਦੀ ਵੀ ਇਹੀ ਜ਼ੁੰਮੇਵਾਰੀ ਬਣਦੀ ਹੈ ਕਿ ਮਿਆਰੀ ਸਿੱਖਿਆਂ ਦੀ ਭਵਿੱਖ ਦੇ ਨਾਗਰਿਕਾਂ ਅੰਦਰ ਦੇਸ਼ ਅਤੇ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਵੀ ਪੈਦਾ ਕੀਤੀ ਜਾਵੇ।

Today Now News

RELATED ARTICLES
- Advertisment -

POPULAR POSTS