16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ: ਸੰਯੁਕਤ...

ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ: ਸੰਯੁਕਤ ਕਿਸਾਨ ਮੋਰਚਾ

6 ਫਰਵਰੀ ਨੂੰ ਭਾਰਤ ਬੰਦ ਮੌਕੇ ਤੇ ਮਾਨਸਾ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਲੋਂ ਜੰਨ ਸੰਪਰਕ ਮੁਹਿੰਮ ਦੇ ਤਹਿਤ ਵੱਖ-2 ਪਿੰਡਾ ਰਮਦਿਤੇਵਾਲਾ, ਖੋਖਰ ਕਲਾਂ, ਖੋਖਰ ਖੁਰਦ , ਮਾਨਬੀਬੜੀਆ , ਸੱਦਾ ਸਿੰਘ ਵਾਲਾ ਆਦਿ ਵਿੱਚ ਜਨਤਕ ਮੀਟਿੰਗਾਂ ਕੀਤੀਆਂ, ਇਹਨਾ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਭੈਣੀਬਾਘਾ ਬਲਵਿੰਦਰ ਖਿਆਲਾ,। ਕੁਲਵਿੰਦਰ ਸਿੰਘ ਉੱਡਤ , ਤੇਜ ਸਿੰਘ ਚਕੇਰੀਆਂ , ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਤੇ ਕਿਸਾਨਾਂ ,ਮਜਦੂਰਾਂ , ਛੋਟੇ ਵਾਪਰੀਆਂ ਨੂੰ ਬਰਬਾਦ ਕਰਕੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਮਾਲਾਮਾਲ ਕਰ ਰਹੀ ਹੈ । ਉਹਨਾਂ ਕਿਹਾ ਦੇਸ਼ ਦਾ ਹਰ ਵਰਗ ਮੋਦੀ ਸਰਕਾਰ ਦੀਆ ਨੀਤੀਆਂ ਤੋਂ ਪੀੜਤ ਹੈ ਤੇ ਸੰਘਰਸ਼ ਦੇ ਰਸਤੇ ਤੇ ਪਿਆ ਹੋਇਆ ਹੈ ਤੇ ਮੋਦੀ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਇਸ ਸੰਘਰਸ਼ ਨੂੰ ਫੇਲ੍ਹ ਕਰਾਉਣ ਲਈ ਇਸ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨ ਆਗੂਆਂ ਨੇ ਦੱਸਿਆ ਕਿ 6 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਤੇ ਰੇਲਵੇ ਪਾਰਕ ਮਾਨਸਾ ਵਿਖੇ ਚੱਲ ਰਹੇ ਧਰਨੇ ਵਿੱਚ ਇਕੱਠੇ ਹੋ ਕੇ ਨੇੜੇ ਮੇਨ ਬਾਜ਼ਾਰ ਫਾਟਕ ਮਾਨਸਾ ਵਿਖੇ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ ਜੋ 12ਵਜੇ ਤੋਂ 3 ਵਜੇ ਤੱਕ ਜਾਰੀ ਰਹੇਗਾ । ਆਗੂਆ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਮੋਦੀ ਸਰਕਾਰ ਨੂੰ ਹਰਾਕੇ ਜਿੱਤੇਗਾ ਤੇ ਮੋਦੀ ਹਕੂਮਤ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ । ਮਾਨਸਾ ਦਾ ਹਰ ਵਰਗ ਖੇਤੀ ਕਾਲੇ ਕਨੂੰਨਾ ਦੇ ਖ਼ਿਲਾਫ਼ ਕਿਸਾਨਾਂ ਨਾਲ ਖਡ਼੍ਹਾ ਹੈ
ਇਸ ਮੌਕੇ ਤੇ ਇਕਬਾਲ ਸਿੰਘ ਮਾਨਸਾ, ਕੇਵਲ ਸਿੰਘ ਅਕਲੀਆ , ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

Today Now News

RELATED ARTICLES
- Advertisment -

POPULAR POSTS