16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੇਰੁਜ਼ਗਾਰ ਅਧਿਆਪਕਾਂ ਉਪੱਰ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ ਕੀਤੀ--ਗੁਰਜੰਟ...

ਬੇਰੁਜ਼ਗਾਰ ਅਧਿਆਪਕਾਂ ਉਪੱਰ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ ਕੀਤੀ–ਗੁਰਜੰਟ ਸਿੰਘ ਕੋਟ-ਧਰਮੂ

ਦਿਲੀ ਵਿਖੇ ਚਲ ਰਹੇ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਜਲੀ ਭੇਟ ਕੀਤੀ ਗਈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੇਤੀਬਾੜੀ ਬਾਗਵਾਨੀ ਤੇ ਭੂਮੀ ਰਖਿਆ ਮੁਲਾਜਮ ਤੇ ਸੇਵਾ ਮੁਕਤ ਮੁਲਾਜਮ ਯੂਨੀਅਨ ਪੰਜਾਬ ਇਕਾਈ ਦੀ ਮੀਟਿੰਗ ਗੁਰਜੰਟ ਸਿੰਘ ਕੋਟ ਧਰਮੂ ਦੀ ਪ੍ਰਧਾਨਗੀ ਹੇਠ ਰੇਲਵੇ ਪਾਰਕ ਵਿਚ ਹੋਈ। ਮੀਟਿੰਗ ਵਿਚ ਕੇਂਦਰ ਵਲੋਂ ਖੇਤੀ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਦਿਲੀ ਵਿਖੇ ਚਲ ਰਹੇ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਸ੍ਰੀ ਈਸ਼ਰ ਸਿੰਘ ਰਿਟਾਇਰ ਖੇਤੀਬਾੜੀ ਸਬ ਇੰਸਪੈਕਟਰ ਅਤੇ ਦਸੌਂਧਾ ਸਿੰਘ ਬਹਾਦਰਪੁਰ ਨੇ ਦਿਲੀ ਵਿਖੇ ਕੇਂਦਰ ਸਰਕਾਰ ਵਲੋਂ ਤਿਨ ਖੇਤੀ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਚਲ ਰਹੇ ਕਿਸਾਨ ਸੰਘਰP ਵਿਚ ਸ਼ਾਮਲ ਹੋਣ ਲਈ ਕਿਹਾ ਗਿਆ। ਇਹ ਵੀ ਦਸਿਆ ਗਿਆ ਕਿ ਜੇਕਰ ਇਹ ਤਿੰਨੇ ਕਾਨੂੰਨ ਲਾਗੂ ਹੋ ਜਾਦੇ ਹਨ ਤਾਂ ਖੇਤੀਬਾੜੀ ਬਾਗਵਾਨੀ ਤੇ ਭੂੰਮੀ ਰਖਿਆ ਵਿਭਾਗਾਂ ਦੀ ਹੋਂਦ ਹੀ ਖਤਮ ਹੋ ਜਾਵੇਗੀ। ਨਾਲ ਹੀ ਸੰਗਰੂਰ ਵਿਖੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਪੁਰਜੋਰ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਬੇਰੁਜਗਾਰ ਅਧਿਆਪਕਾ ਨਾਲ ਗਲਬਾਤ ਕਰਕੇ ਉਨ੍ਹਾਂ ਦੀਅ ਮੰਗਾ ਨੂੰ ਮੰਨ ਲੈਣਾ ਚਾਹੀਦਾ ਹੈ। ਮੀਟਿੰਗ ਵਿਚ ਗੁਰਜੀਤ ਸਿੰਘ, ਦਰਸ਼ਨ ਸਿੰਘ ਅਚਾਨਕ, ਮਹਿੰਦਰ ਸਿੰਘ ਬਹਾਦਰਪੁਰ, ਗੁਰਚਰਨ ਸਿੰਘ ਮੂਸਾ, ਗੁਰਤੇਜ ਸਿੰਘ ਬਣਾਵਾਲੀ, ਜਗਜੀਤ ਸਿੰਘ ਕੋਟਲੀ, ਹਰਚੇਤ ਸਿੰਘ ਮਾਨਸਾ ਤੇ ਗੁਰਬਖ਼ਸ਼ ਸਿੰਘ ਅਕਲੀਆ ਹਾਜਰ ਸਨ।

Today Now News

RELATED ARTICLES
- Advertisment -

POPULAR POSTS