17.4 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ’ਚ ਮਜ਼ਬੂਤ ਅਕਾਲੀ-ਬਸਪਾ ਸਰਕਾਰ ਬਣੇਗੀ - ਹਰਸਿਮਰਤ

ਪੰਜਾਬ ’ਚ ਮਜ਼ਬੂਤ ਅਕਾਲੀ-ਬਸਪਾ ਸਰਕਾਰ ਬਣੇਗੀ – ਹਰਸਿਮਰਤ

ਖੰਨਾ, 9 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਲਾਈਨੋਂਪਾਰ ਇਲਾਕੇ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਦੇ ਹੱਕ ਵਿਚ ਇਕ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਵਿਸਵਾਸ਼ ਉੱਠ ਗਿਆ ਹੈ ਕਿਉਂਕਿ ਪਿਛਲੇ 5 ਸਾਲਾਂ ਦੌਰਾਨ ਪੂਰੇ ਹਲਕੇ ਵਿਚ ਵਿਕਾਸ ਦੇ ਨਾਂਅ ’ਤੇ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਵਿਕਾਸ ਦੇ ਝੂਠੇ ਸਬਜ਼ ਬਾਗ ਦਿਖਾ ਕੇ ਵੋਟਾਂ ਹਾਸਲ ਕੀਤੀਆਂ, ਪ੍ਰਤੂੰ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਸਾਬਕਾ ਮੰਤਰੀ ਬਾਦਲ ਨੇ ਕਿਹਾ ਕਿ ਪਹਿਲਾ ਕੈਪਟਨ ਸਰਕਾਰ ਨੇ ਪੰਜਾਬ ਦੀ ਭਲਾਈ ਲਈ ਕੋਈ ਯੋਗ ਕਦਮ ਨਹੀਂ ਉਠਾਏ ਅਤੇ ਇਸ ਉਪਰੰਤ ਚਰਨਜੀਤ ਸਿੰਘ ਚੰਨੀ ਨੇ ਹੁਣ ਤੱਕ ਸਿਰਫ਼ ਵੱਡੇ ਵੱਡੇ ਐਲਾਨ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੀਆਂ ਚੋਣਾਂ ਸਮੇਂ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਉਹ ਪੰਜਾਬ ਅੰਦਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿਚ ਵੀ ਨਾਕਾਮ ਹੋਏ, ਜਿਸ ਤੋਂ ਆਪਣੇ ਸੰਸਦ ਮੈਂਬਰ ਤੇ ਵਿਧਾਇਕ ਨਹੀਂ ਸੰਭਾਲੇ ਗਏ ਉਹ ਪੰਜਾਬ ਨੂੰ ਕੀ ਸੰਭਾਲਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਅਤੇ ਆਪ ਕੋਲ ਕੋਈ ਮੁੱਦਾ ਨਹੀਂ। ਬੀਬੀ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਮੁੜ ਅਕਾਲੀ ਦਲ-ਬਸਪਾ ਦੀ ਸਰਕਾਰ ਬਣੇਗੀ ਅਤੇ ਪੰਜਾਬ ਤਰੱਕੀ ਦੇ ਰਾਹਾਂ ’ਤੇ ਆਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਸਦੀਪ ਕੌਰ ਯਾਦੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਇਸ ਮੌਕੇ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ, ਜਤਿੰਦਰਪਾਲ ਸਿੰਘ ਐਡਵੋਕੇਟ, ਮੋਹਨ ਸਿੰਘ ਗਿੱਲ ਜਟਾਣਾ, ਦਵਿੰਦਰ ਸਿੰਘ ਖੱਟੜਾ ਮੈਂਬਰ ਸ਼੍ਰੋਮਣੀ ਕਮੇਟੀ, ਰਣਬੀਰ ਸਿੰਘ, ਪਰਮਪ੍ਰੀਤ ਸਿੰਘ ਪੌਂਪੀ, ਗੁਰਦੀਪ ਸਿੰਘ ਮਦਨ, ਹਰਪ੍ਰੀਤ ਸਿੰਘ ਕਾਲਾ, ਅਜੀਤ ਸਿੰਘ ਜਯੋਤੀ, ਅਮਰ ਸਿੰਘ, ਜੀਤ ਸਿੰਘ ਅਲੋੜ, ਜਗਦੀਪ ਸਿੰਘ, ਅਮਰ ਸਿੰਘ ਨਾਗਪਾਲ, ਪਰਵਿੰਦਰ ਸਿੰਘ, ਸਰਬਦੀਪ ਸਿੰਘ ਕਾਲੀਰਾਓ ਆਦਿ ਨੇ ਵੀ ਸੰਬੋਧਨ ਕੀਤਾ

Today Now News

RELATED ARTICLES
- Advertisment -

POPULAR POSTS