16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਛੇਵੇਂ ਤਨਖਾਹ ਕਮਿਸ਼ਨ ਦੇ ਵਿਰੋਧ ਵਿੱਚ ਸਰਕਾਰੀ ਡਾਕਟਰਾਂ ਵੱਲੋ ਕੀਤੀ ਗਈ ਹੜਤਾਲ...

ਛੇਵੇਂ ਤਨਖਾਹ ਕਮਿਸ਼ਨ ਦੇ ਵਿਰੋਧ ਵਿੱਚ ਸਰਕਾਰੀ ਡਾਕਟਰਾਂ ਵੱਲੋ ਕੀਤੀ ਗਈ ਹੜਤਾਲ ਅਤੇ ਨਾਅਰੇਬਾਜੀ

ਐੱਨ.ਪੀ.ਏ. ਵਿੱਚ ਕਟੌਤੀ ਅਤੇ ਬੇਸਿਕ ਪੇ ਨਾਲੋਂ ਡੀ ਲਿੰਕ ਕਰਨ ਦਾ ਸਰਕਾਰੀ ਫ਼ੈਸਲਾ ਮੰਦਭਾਗਾ : ਡਾਕਟਰ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਛੇਵੇਂ ਤਨਖਾਹ ਕਮਿਸ਼ਨ ਦੇ ਰੂਪ ਵਿੱਚ ਕੀਤੇ ਗਏ ਕੋਝੇ ਮਜ਼ਾਕ ਨੂੰ ਲੈ ਕੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ । ਇਸ ਸਮੇਂ ਹੱਡੀਆਂ ਦੇ ਮਾਹਿਰ ਡਾ ਅਰਪਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਜਿਲੇ ਭਰ ਦੀਆਂ ਸਿਹਤ ਅਤੇ ਪਸ਼ੂ ਸੰਸਥਾਵਾਂ ਦੀ ਓਪੀਡੀ ਨੂੰ ਬੰਦ ਰੱਖਿਆ ਗਿਆ ਹੈ ਅਤੇ ਰੋਸ ਮੁਜ਼ਾਹਰੇ ਕੀਤੇ ਗਏ ਹਨ। ਉਨਾਂ ਕਿਹਾ ਕਿ ਸਮੁੱਚੇ ਡਾਕਟਰਾਂ ਨੇ ਸਰਕਾਰ ਵੱਲੋਂ ਐੱਨ ਪੀ ਏ ਵਿਚ ਕਟੌਤੀ ਕਰਨ ਅਤੇ ਬੇਸਿਕ ਪੇ ਨਾਲੋਂ ਡੀ ਲਿੰਕ ਕਰਨ ਨੂੰ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ ਡਾਕਟਰਾਂ ਨੂੰ ਪੂਰਾ ਬਣਦਾ ਹੱਕ ਦਿੱਤਾ ਜਾਵੇ , ਕੋਰੋਨਾ ਮਹਾਵਾਰੀ ਦੌਰਾਨ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਹੀ ਅਰਥਾਂ ਵਿੱਚ ਕਰੋਨਾ ਯੋਧੇ ਬਣ ਕੇ ਸਮਾਜ ਦੀ ਸੇਵਾ ਲਈ ਤੱਤਪਰ ਰਹੇ ਹਨ ਅਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਸੈਂਕੜੇ ਡਾਕਟਰ ਕੋਰੋਨਾ ਪੀੜਤ ਵੀ ਹੋਏ ਤੇ ਆਪਣੀਆਂ ਜਾਨਾਂ ਤੋਂ ਹੱਥ ਵੀ ਧੋ ਬੈਠੇ ਹਨ। ਇਸ ਦੌਰਾਨ ਸਮੁੱਚੇ ਡਾਕਟਰ ਭਾਈਚਾਰੇ ਨੂੰ ਉਮੀਦ ਸੀ ਕਿ ਸਰਕਾਰ ਛੇਵੇਂ ਪੇ ਕਮਿਸ਼ਨ ਵਿਚ ਉਨਾਂ ਦੀ ਕੋਈ ਹੌਸਲਾ ਅਫਜਾਈ ਲਈ ਵਾਧੂ ਭੱਤਾ ਦੇਵੇਗੀ , ਪਰ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਮਿਲ ਰਹੇ ਐੱਨ ਪੀ ਏ ਭੱਤੇ ਨੂੰ ਘਟਾ ਕੇ ਡੀ ਲਿੰਕ ਕਰਕੇ ਡਾਕਟਰਾਂ ਦਾ ਮਨੋਬਲ ਡੇਗਣ ਦਾ ਕੰਮ ਕੀਤਾ ਹੈ । ਉਨਾਂ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨਾਂ ਦੀਆਂ ਹੱਕੀ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।

Today Now News

RELATED ARTICLES
- Advertisment -

POPULAR POSTS