16.8 C
Chandigarh

TODAY NOW NEWS

Friday, March 20, 2026
HomeBREAKING NEWSਭਾਰਤ ਸਰਕਾਰ ਦਾ ਸਖ਼ਤ ਫ਼ੈਸਲਾ; Fake ਨਿਊਜ਼ ਫ਼ੈਲਾਉਣ ਵਾਲੇ YouTube ਚੈਨਲਾਂ ਅਤੇ...

ਭਾਰਤ ਸਰਕਾਰ ਦਾ ਸਖ਼ਤ ਫ਼ੈਸਲਾ; Fake ਨਿਊਜ਼ ਫ਼ੈਲਾਉਣ ਵਾਲੇ YouTube ਚੈਨਲਾਂ ਅਤੇ ਵੈੱਬਸਾਈਟਾਂ ‘ਤੇ ਲੱਗੇਗੀ ਪਾਬੰਦੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਭਾਰਤ ਖ਼ਿਲਾਫ਼ ਸਾਜ਼ਿਸ਼ ਰਚਣ ਵਾਲੀਆਂ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲੀਆਂ ਵੈੱਬਸਾਈਟਾਂ ਅਤੇ ਯੂ-ਟਿਊਬ ਚੈਨਲਾਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਜਿਹੀਆਂ ਵੈੱਬਸਾਈਟਾਂ ਅਤੇ ਚੈਨਲਾਂ ‘ਤੇ ਕਾਰਵਾਈ ਜਾਰੀ ਰਹੇਗੀ ਜੋ ਭਾਰਤ ਵਿਰੋਧੀ ਸਮੱਗਰੀ ਫੈਲਾ ਰਹੇ ਹਨ ਅਤੇ ਸਾਜ਼ਿਸ਼ ਰਚ ਰਹੇ ਹਨ।

ਜ਼ਿਕਰਯੋਗ ਹੈ ਕਿ ਦਸੰਬਰ 2020 ‘ਚ ਕੇਂਦਰ ਸਰਕਾਰ ਨੇ ਭਾਰਤ ਦੇ ਖਿਲਾਫ ਪ੍ਰਚਾਰ ਕਰਨ ਵਾਲੇ 20 ਯੂਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਇਸ ਕਾਰਵਾਈ ਵਿਚ ਸਰਕਾਰ ਨੇ ਖੁਫੀਆ ਏਜੰਸੀਆਂ ਦੀ ਮਦਦ ਵੀ ਲਈ ਸੀ।

ਸਰਕਾਰ ਦੇ ਇਸ ਕਦਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਠਾਕੁਰ ਨੇ ਕਿਹਾ ਕਿ ਮੈਂ ਉਨ੍ਹਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਮੈਨੂੰ ਖੁਸ਼ੀ ਹੈ ਕਿ ਕਈ ਵੱਡੇ ਦੇਸ਼ਾਂ ਨੇ ਸਾਡੇ ਕਦਮ ਦਾ ਨੋਟਿਸ ਲਿਆ ਹੈ। ਯੂਟਿਊਬ ਵੀ ਉਨ੍ਹਾਂ ‘ਤੇ ਪਾਬੰਦੀ ਲਗਾਉਣ ਲਈ ਅੱਗੇ ਆਇਆ ਹੈ।

ਠਾਕੁਰ ਨੇ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਕੋਈ ਵੈੱਬਸਾਈਟ ਜਾਂ ਚੈਨਲ ਝੂਠ ਫੈਲਾਉਣ ਜਾਂ ਸਮਾਜ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਦਸੰਬਰ ਵਿੱਚ ਜਿਨ੍ਹਾਂ ਵੈੱਬਸਾਈਟਾਂ ਅਤੇ ਚੈਨਲਾਂ ‘ਤੇ ਪਾਬੰਦੀ ਲਗਾਈ ਗਈ ਸੀ, ਉਹ ਕਸ਼ਮੀਰ, ਭਾਰਤੀ ਫੌਜ, ਜਨਰਲ ਬਿਪਿਨ ਰਾਵਤ, ਰਾਮ ਮੰਦਰ ਅਤੇ ਭਾਰਤ ਵਿੱਚ ਘੱਟ ਗਿਣਤੀ ਭਾਈਚਾਰਿਆਂ ਬਾਰੇ ਜਾਅਲੀ ਖ਼ਬਰਾਂ ਚਲਾ ਰਹੇ ਸਨ। ਕਾਰਵਾਈ ਦੇ ਨਾਲ ਹੀ ਕੇਂਦਰ ਸਰਕਾਰ ਨੇ ਇਨ੍ਹਾਂ ਚੈਨਲਾਂ ਦੀ ਸੂਚੀ ਵੀ ਜਾਰੀ ਕੀਤੀ ਸੀ।

Today Now News

RELATED ARTICLES
- Advertisment -

POPULAR POSTS