ਮਲੋਟ, ਮੁਕਤਸਰ, ਗਿਦੜਬਾਹਾ, ਬਠਿੰਡਾ, ਕੋਟਕਪੂਰਾ, ਫਰੀਦਕੋਟ ਤੋਂ ਦਰਜਨਾ ਅੱਗ ਬਜਾਉ ਗੱਡੀਆਂ ਮੌਕੇ ਤੇ ਪਹੁੰਚੀਆਂ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪਿਛਲੇ ਕਾਈ ਸਾਲਾਂ ਤੋਂ ਚਲੇ ਆ ਰਹੀ ਗਿਦੜਬਾਹਾ ਲੰਬੀ ਰੋਡ ਤੇ ਪਿੰਡ ਚੰਨੁ ਦੇ ਬਾਇਓ ਮਾਸ ਪਾਵਰ ਪਲਾਂਟ ਵਿਚ ਅੱਜ ਸਵੇਰੇ ਕਰੀਬ 26 ਕਿਲਿਆਂ ਵਿਚ ਪਈਆਂ ਪਰਾਲੀ ਦੀਆ ਗਠਾਂ ਨੂੰ ਅੱਗ ਲੱਗ ਗਈ ਜਿਸ ਦਾ ਪਤਾ ਲੱਗਣ ਦੇ ਨਜ਼ਦੀਕ ਗਿਦੜਬਾਹਾ ਤੋਂ ਫਾਇਰ ਬਗ੍ਰੇਡ ਦੀ ਗੱਡੀਆਂ ਮਗਵਾਈ ਗਈ ਪਰ ਅੱਗ ਏਨੀ ਫੈਲ ਚੁੱਕੀ ਦੀ ਕੇ ਗਿੱਦੜਬਾਹਾ ਦੇ ਨਾਲ ਨਾਲ ਮਲੋਟ ਮੁਕਤਸਰ ਅਤੇ ਬਠਿੰਡਾ ਕੋਟਕਪੂਰਾ, ਫਰੀਦਕੋਟ ਤੋ ਦਰਜਨਾ ਅੱਗ ਬਜਾਉ ਗੱਡੀਆਂ ਵਲੋਂ ਅੱਗ ਤੇ ਕਾਬੂ ਪਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਅੱਗ ਏਨੀ ਭਿਆਨਕ ਫੈਲ ਚੁੱਕੀ ਹੋਣ ਕਰਕੇ ਆਸ ਪਾਸ ਦੇ ਘਰਾਂ ਨੂੰ ਵੀ ਖਾਲੀ ਕਾਰਵਈਆ ਜਾ ਰਿਹਾ ਹੈ ।ਪਿੰਡ ਵਾਸੀਆਂ ਦਾ ਕਹਿਣਾ ਹੈ ਕੇ ਅਸੀਂ ਕਈ ਵਾਰ ਪਾਵਰ ਪਲਾਟ ਵਾਲਿਆਂ ਨੂੰ ਪਿੰਡ ਦੇ ਘਰਾਂ ਨਜ਼ਦੀਕ ਕੋਲ ਪਰਾਲੀ ਦੀਆ ਗਠਾਂ ਨਾ ਰੱਖਣ ਤੋਂ ਰੋਕਿਆ ਪਰ ਨਹੀਂ ਰੁਕੇ ਇਨ੍ਹਾਂ ਨੂੰ ਹਰ ਸਾਲ ਹੀ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਡਰ ਬਣਿਆ ਰਹਿੰਦਾ ਹੈ ਅੱਜ ਵੀ ਅੱਗ ਕਰੀਬ 26 ਕਿਲਿਆਂ ਦੀ ਪਰਾਲੀ ਨੂੰ ਪੈ ਚੁੱਕੀ ਹੈ ਅੱਗ ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ । ਪਿੰਡ ਵਾਸੀਆਂ ਦਾ ਆਰੋਪ ਹੈ ਕੇ ਪਲਾਟ ਦੇ ਧੁਏ ਅਤੇ ਗੰਦੀ ਬਦਬੂ ਨੇ ਪਿੰਡ ਵਾਸੀਆਂ ਦਾ ਜੀਣਾ ਡੁਬਰ ਕੀਤਾ ਹੋਇਆ ਹੈ ।
ਦੂਜੇ ਪਾਸੇ ਅੱਗ ਬਜਾਉ ਗੱਡੀਆਂ ਰਾਹੀਂ ਅੱਗ ਤੇ ਕਾਬੂ ਪਾ ਰਹੈ ਫਾਇਰ ਅਫਸਰ ਗਿਦੜਬਾਹਾ ਨੇ ਦਸਿਆ ਕਿ ਊਨਾ ਨੂੰ ਅੱਗ ਲੱਗਣ ਦੀ ਸਵੇਰੇ ਸੂਚਨਾ ਮਿਲੀ ਸੀ ਅੱਗ ਕਰੀਬ 26 ਏਕੜ ਪਰਾਲੀ ਨੂੰ ਪੈ ਚੁੱਕੀ ਹੈ ਆਸ ਪਾਸ ਦੀਆ ਦਰਜਨਾ ਫਾਇਰ ਗੱਡੀਆਂ ਨਾਲ ਅੱਗ ਦੇ ਕਾਬੂ ਪਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਅੱਗ ਦੀ ਸੂਚਨਾ ਮਿਲਦੇ ਥਾਣਾ ਲੰਬੀ ਦੀ ਪੁਲਿਸ ਵੀ ਪੁਜੀ ਇਸ ਮੌਕੇ ਥਾਣਾ ਲੰਬੀ ਦੇ ਥਾਣਾ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਪਲਾਂਟ ਦੀਆ ਪਰਾਲੀ ਦੀ ਗਠ ਨੂੰ ਅੱਗ ਲੱਗੀ ਗਈ ਅੱਗ ਕਰੀਬ 20 ਏਕੜ ਵਿਚ ਪਈ ਪਰਾਲੀ ਨੂੰ ਪੈ ਚੁੱਕੀ ਹੈ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਤੋਂ ਪਹਿਲਾਂ ਆਸ ਪਾਸ ਧੇ ਘਰਾਂ ਨੂੰ ਖਾਲੀ ਕਰਵਾ ਲਿਆ ਤਾਂ ਜੋ ਘਰਾਂ ਦਾ ਕੋਈ ਨੁਕਸਾਨ ਨਾ ਹੋਵੇ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਵ ਹੈ ।






