17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਰੋਨਾ ਵਾਇਰਸ ਦੇ ਚੱਲਦੇ ਸਾਰੇ ਆਪਣੇ ਘਰਾਂ ਅੰਦਰ ਪਿਆਰ ਨਾਲ ਰਹੋ, ਘਰੇਲੂ...

ਕਰੋਨਾ ਵਾਇਰਸ ਦੇ ਚੱਲਦੇ ਸਾਰੇ ਆਪਣੇ ਘਰਾਂ ਅੰਦਰ ਪਿਆਰ ਨਾਲ ਰਹੋ, ਘਰੇਲੂ ਹਿੰਸਾ ਬੰਦ ਕਰੋ ਅਤੇ ਘਰ ਵਿੱਚ ਸ਼ਾਂਤੀ ਦਾ ਮਹੌਲ ਬਣਾ ਕੇ ਰੱਖੋ : ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ

ਐਸ.ਐਸ.ਪੀ. ਡੀ. ਸੁਡਰਵਿਲੀ ਜੀ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਵਿਅਕਤੀ ਤੰਗ ਪ੍ਰਸ਼ਾਨ ਕਰ ਰਿਹਾ ਹੈ ਜਾਂ ਪਰਿਵਾਰ ਦਾ ਮੈਂਬਰ ਤੁਹਾਡੇ ਨਾਲ ਮਾਰ ਕੁੱਟ ਕਰ ਰਿਹਾ ਹੈ ਤੁਰੰਤ ਤੁਸੀ ਪੁਲਿਸ ਨੂੰ ਸੂਚਨਾ ਦਿਉ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਮਾਨਯੋਗ ਸ੍ਰੀ ਮਤੀ ਡੀ. ਸੁਡਰਵਿਲੀ ਆਈ.ਪੀ.ਐਸ. ਸ੍ਰੀ ਮੁਕਤਸਰ ਸਾਹਿਬ ਜੀ ਨੇ ਲੋਕਾਂ ਨੂੰ ਕਿਹਾ ਕਿ ਕਰੋਨਾ ਵਾਇਰਸ ਬਿਮਾਰੀ ਦੇ ਦੌਰਾਨ ਲੋਕ ਆਪਣੇ ਘਰਾਂ ਵਿੱਚ ਰਹਿ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਨਾਲ ਹੀ ਘਰਾਂ ਵਿੱਚੋਂ ਸ਼ਕਾਇਤਾ ਮਿਲ ਰਹੀਆ ਹਨ, ਕਿ ਕੁਝ ਲੋਕ ਆਪਣੇ ਘਰਾਂ ਅੰਦਰ ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਲੜਾਈ ਝਗੜਾ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਮਾੜ੍ਹਾਂ ਵਿਵਹਾਰ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਇਹ ਬਹੁਤ ਗਲਤ ਹੈ ਅਤੇ ਉਹ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ।ਉਨ੍ਹਾਂ ਅਪੀਲ ਕੀਤੀ ਇਸ ਕਰੋਨਾ ਵਾਇਰਸ ਬਿਮਾਰੀ ਦੇ ਮੱਦੇਨਜ਼ਰ ਸਾਰੇ ਆਪਣੇ ਘਰਾਂ ਅੰਦਰ ਪਿਆਰ ਨਾਲ ਰਹੋ, ਘਰੇਲੂ ਹਿੰਸਾ ਬੰਦ ਕਰੋ ਅਤੇ ਘਰ ਵਿੱਚ ਸ਼ਾਂਤੀ ਦਾ ਮਹੌਲ ਬਣਾ ਕੇ ਰੱਖੋ। ਐਸ.ਐਸ.ਪੀ ਜੀ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਤੁਹਾਨੂੰ ਕੋਈ ਵਿਅਕਤੀ ਤੰਗ ਪ੍ਰਸ਼ਾਨ ਕਰ ਰਿਹਾ ਹੈ ਜਾਂ ਪਰਿਵਾਰ ਦਾ ਮੈਂਬਰ ਤੁਹਾਡੇ ਨਾਲ ਮਾਰ ਕੁੱਟ ਕਰ ਰਿਹਾ ਹੈ ਤੁਰੰਤ ਤੁਸੀ ਪੁਲਿਸ ਨੂੰ ਸੂਚਨਾ ਦਿਉ। ਉਨ੍ਹਾਂ ਕਿਹਾ ਤੁਹਾਡੀ ਸਹਾਇਤਾ ਲਈ 24 ਘੰਟੇ ਸਾਡੀ ਜੋ ਹੈਲਪ ਲਾਈਨ 112, 181 ਅਤੇ 1091 ਨੰਬਰਾਂ ਤੇ ਸਪੰਰਕ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਲ੍ਹਾਂ ਅੰਦਰ ਇੱਕ ਖਾਸ ਉਪਰਾਲਾ ਕੀਤਾ ਹੋਇਆਂ ਹੈ, ਕਿ ਕਿਸੇ ਤਰਾਂ ਦੀ ਕੋਈ ਘਰੇਲੂ ਹਿੰਸਾ ਦੀਆਂ ਜੋ ਸ਼ਕਾਇਤਾ ਹਨ ਉਨ੍ਹਾਂ ਵਾਸਤੇ ਸ਼ਪੈਸ਼ਲ C.W.G.C ਸੈੱਲ ਬਣਾਇਆ ਹੋਇਆਂ ਹੈ ਜਿੱਥੇ ਸਾਡੇ ਵੱਲੋਂ ਸੁਲਝੇ ਹੋਏ ਕਾਨਸਲਰ ਵੀ ਤਾਇਨਾਤ ਕੀਤੇ ਗਏ ਹਨ, ਜੋ ਕਿ ਘਰੇਲੂ ਹਿੰਸਾ ਦੌਰਾਨ ਪ੍ਰਵਾਰ ਦੇ ਮੈਂਬਰਾਂ ਨੂੰ ਕਾਨਸਲਿੰਗ ਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਸ਼ਕਾਇਤਾ ਦਾ ਨਿਪਟਾਰਾ ਮੌਕੇ ਤੇ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਲਾਂ੍ਹ ਦੇ ਹਰ ਪੁਲਿਸ ਥਾਨੇ ਅੰਦਰ ਔਰਤਾਂ ਦੀ ਸਹਾਇਤਾ ਲਈ ਲੇਡੀ ਫੋਰਸ ਤਇਨਾਤ ਹਨ ਜਦੋਂ ਵੀ ਕੋਈ ਸ਼ਕਾਇਤ ਆਉਂਦੀ ਤਾਂ ਇਹ ਲੇਡੀ ਪੁਲਿਸ ਉਸੇ ਟਾਈਮ ਸ਼ਕਾਇਤ ਕਰਤਾ ਨੂੰ ਸਪੰਰਕ ਕਰਦੇ ਹਨ ਅਤੇ ਉਨ੍ਹਾਂ ਨੂੰ ਆ ਰਹੀ ਮੁਸ਼ਕਲ ਦਾ ਹੱਲ ਕਰਦੇ ਹਨ।ਉਨ੍ਹਾਂ ਕਿਹਾ ਕੇ ਸਾਡੇ ਵੱਲੋਂ ਇੱਕ ਵਟਸ ਐੱਪ ਨੰਬਰ 80549-42100 ਵੀ ਜਾਰੀ ਕੀਤਾ ਹੋਇਆ, ਜਿਸ ਤੇ ਤੁਸੀ ਆਪਣੀ ਸ਼ਕਾਇਤ ਲਿਖ ਕੇ ਜਾ ਕਾਲ ਕਰਕੇ ਦੇ ਸਕਦੇ ਹੋ। ।

Today Now News

RELATED ARTICLES
- Advertisment -

POPULAR POSTS