17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਬੁੱਤ ਸ੍ਰੀ ਗੁਰੂ ਅਰਜੁਨ ਦੇਵ ਖੇਡ...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਬੁੱਤ ਸ੍ਰੀ ਗੁਰੂ ਅਰਜੁਨ ਦੇਵ ਖੇਡ ਸਟੇਡੀਅਮ ਬਾਹਰ ਸਥਾਪਤ

ਪੰਜਾਬ ਸਰਕਾਰ ਬਾਕੀ ਸੂਬਿਆਂ ਵਾਂਗ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯੋਗ ਨੌਕਰੀਆਂ ਦੇਵੇ : ਅਰਸ਼ ਚੋਹਲਾ

ਤਰਨਤਾਰਨ (ਜਸਬੀਰ ਸਿੰਘ) : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਜਿਸਨੂੰ ਕਬੱਡੀ ਦਾ ਜਹਾਜ਼ ਕਿਹਾ ਜਾਂਦਾ ਸੀ ਜਿਸਨੇ ਪੰਜਾਬ ਸਮੇਤ ਦੇਸ਼ ਵਿਦੇਸ਼ ਵਿਚ ਕਬੱਡੀ ਨਾਂ ਪੂਰੀ ਦੁਨੀਆਂ ਵਿਚ ਚਮਕਾਇਆ ਸੀ ਪਰ ਉਨ੍ਹਾਂ ਦੀ ਮੌਤ ਨਵੰਬਰ 2018 ਵਿਚ ਹੋਣ ਜਾਣ ਕਰਕੇ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉਥੇ ਹੀ ਕਬੱਡੀ ਖੇਡ ਪ੍ਰੇਮੀਆਂ ਨੂੰ ਵੀ ਘਾਟਾ ਪਿਆ ਪਹਿਲਵਾਨ ਕਪੂਰ ਦੇ ਸਿੰਘ ਪੋਤਰੇ ਅਤੇ ਪਹਿਲਵਾਨ ਕੁਲਵੰਤ ਸਿੰਘ ਦੇ ਸਪੁੱਤਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੋ ਕਿ ਪਹਿਲਾਂ ਪਹਿਲਵਾਨ ਬਣਨਾ ਚਾਉਂਦੇ ਸਨ ਪਰ ਬਾਅਦ ਵਿਚ ਕਬੱਡੀ ਵਿਚ ਧਰੂਤਾਰੇ ਵਾਂਗ ਅਜਿਹੇ ਚਮਕੇ ਕਿ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ ਦੇ ਦਿਲਾਂ ਤੇ ਕਈ ਸਾਲ ਰਾਜ ਕੀਤਾ ਉਨ੍ਹਾਂ ਦੀ ਮੌਤ ਮੌਕੇ ਪੁੱਜੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਸੁਖਮਨ ਚੋਹਲਾ ਦੀ ਯਾਦ ਵਿਚ ਕਈ ਕੁਝ ਬਣਾਉਣ ਦੇ ਦਾਅਵੇ ਕੀਤੇ ਪਰ ਇੱਕ ਵੀ ਯਾਦਗਾਰ ਉਸਨੂੰ ਸਮਰਪਿਤ ਨਹੀਂ ਕੀਤੀ ਗਈ ਅਖੀਰ ਖੁਦ ਪਰਿਵਾਰ ਨੇ ਉਪਰਾਲਾ ਕਰ ਚੋਹਲਾ ਸਾਹਿਬ ਦੇ ਸ੍ਰੀ ਗੁਰੂ ਅਰਜੁਨ ਦੇਵ ਖੇਡ ਸਟੇਡੀਅਮ ਬਾਹਰ ਬੁੱਤ ਸਥਾਪਤ ਕਰ ਦਿੱਤਾ ਤਾਂ ਜੋ ਸੁਖਮਨ ਚੋਹਲਾ ਖੇਡ ਪ੍ਰੇਮੀਆਂ ਲਈ ਪ੍ਰੇਰਨਾ ਸਰੋਤ ਬਣ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਮਨਾਂ ਵਿਚ ਵੱਸਿਆ ਰਹੇ
ਇਸ ਮੌਕੇ ਸੁਖਮਨ ਚੋਹਲਾ ਦੇ ਭਰਾ ਅਰਸ਼ ਚੋਹਲਾ ਜੋ ਕਿ ਖੁਦ ਕਬੱਡੀ ਖਿਡਾਰੀ ਹਨ ਨੇ ਕਿਹਾ ਪੰਜਾਬ ਸਰਕਾਰ ਅਜਿਹੇ ਖਿਡਾਰੀਆਂ ਲਈ ਯਾਦਗਾਰ ਸਥਾਪਿਤ ਕਰਦੀ ਤਾਂ ਪਰਿਵਾਰ ਨੇ ਜ਼ਿਆਦਾ ਮਾਣ ਹੋਣਾ ਸੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੋਰਨਾਂ ਸੂਬਿਆਂ ਵਾਂਗ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯੋਗ ਨੌਕਰੀਆਂ ਦੇਵੇ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜ ਸਕਣ
ਇਸ ਮੌਕੇ ਸੁਖਮਨ ਚੋਹਲਾ ਦੇ ਪਿਤਾ ਨੇ ਆਪਣੇ ਹੋਣਹਾਰ ਲੜਕੇ ਫ਼ਕਰ ਕਰਦੇ ਕਿਹਾ ਕਿ ਅੱਜ ਵੀ ਉਨ੍ਹਾਂ ਨੂੰ ਵੱਖ ਵੱਖ ਖੇਡ ਮੇਲਿਆਂ ਤੇ ਸੁਖਮਨ ਚੋਹਲਾ ਦੇ ਮਾਤਾ ਪਿਤਾ ਹੋਣ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਉਸਦੇ ਨਾਂਅ ਦੇ ਕਬੱਡੀ ਕੱਪ ਅਤੇ ਖੇਡ ਮੇਲੇ ਹੁੰਦੇ ਹਨ ਜਿਸ ਕਰਕੇ ਉਸਦਾ ਨਾਂਅ ਅੱਜ ਵੀ ਖਿਡਾਰੀਆਂ ਅਤੇ ਆਮ ਲੋਕਾਂ ਵਿਚ ਉਸੇ ਤਰ੍ਹਾਂ ਚਮਕਦਾ ਹੈ ਅਤੇ ਚਮਕਦਾ ਰਹੇਗਾ

Today Now News

RELATED ARTICLES
- Advertisment -

POPULAR POSTS