ਆਂਧਰਾ ਪ੍ਰਦੇਸ਼, 11 ਮਈ – ਤੂਫ਼ਾਨ ‘ਅਸਾਨੀ’ ਦੇ ਮੱਦੇਨਜ਼ਰ ਕਾਕੀਨਾਡਾ – ਉਪਪਾਡਾ ਬੀਚ ਰੋਡ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ | ਪੁਲਿਸ ਦਾ ਕਹਿਣਾ ਹੈ, “ਪਿਚ ਰੋਡ ਖਰਾਬ ਹੈ, ਅਸੀਂ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਆਪਣੀ ਸੀਮਾ ਵਿਚ 2 ਚੌਕੀਆਂ ਲਗਾਈਆਂ ਹਨ। ਸੜਕਾਂ ਖਰਾਬ ਹੋ ਰਹੀਆਂ ਹਨ। ਅਸੀਂ ਸਾਰਿਆਂ ਨੂੰ ਇਸ ਰਸਤੇ ‘ਤੇ ਜਾਣ ਤੋਂ ਰੋਕ ਰਹੇ ਹਾਂ | ਜ਼ਿਕਰਯੋਗ ਹੈ ਕਿ ਤੂਫ਼ਾਨ ਤੇਜੀ ਨਾਲ ਅੱਗੇ ਵੱਧ ਰਿਹਾ ਹੈ, ਜਿਸ ਦੇ ਚਲਦੇ ਖਤਰੇ ਤੋਂ ਬਚਨ ਲਈ ਉਪਾਅ ਕੀਤੇ ਜਾ ਰਹੇ ਹਨ |






