16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਬਕਾਰੀ ਅਤੇ ਕਰ ਵਿਭਾਗ, ਕਲਾਸ-4 ਦੀ ਸੂਬਾ ਪੱਧਰੀ ਮੀਟਿੰਗ ਹੋਈ ।

ਆਬਕਾਰੀ ਅਤੇ ਕਰ ਵਿਭਾਗ, ਕਲਾਸ-4 ਦੀ ਸੂਬਾ ਪੱਧਰੀ ਮੀਟਿੰਗ ਹੋਈ ।

ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਲਾਸ-4 ਅਤੇ ਕਲਾਸ-3 ਦੀ ਕੋਟਾ ਵਧਾਇਆ ਜਾਵੇ ਇਸ ਤੋਂ ਇਲਾਵਾਂ ਪਦ-ਉਨਤੀ ਦੇ ਸਮੇਂ ਨੂੰ ਨਿਸ਼ਚਿਤ ਕੀਤਾ ਜਾਵੇ ।

ਮੋਗਾ (ਅਮਜਦ ਖਾਨ) : ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਕਲਾਸ-4 ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਹੋਈ । ਜਿਸ ਵਿਚ ਵੱਖ-ਵੱਖ ਜਿਲਿਆ ਦੇ ਆਹੁਦੇਦਾਰਾਂ ਨੇ ਹਿੱਸਾ ਲਿਆ। ਸੂਬਾ ਪ੍ਰਧਾਨ ਰਵਿੰਦਰ ਕੁਮਾਰ ਨੇ ਦੱਸਿਆ ਕਿ ਅਬਕਾਰੀ ਵਿਭਾਗ ਦਰਜਾ-4 ਕਰਮਚਾਰੀਆਂ ਦੀਆਂ ਪੋਸਟਾਂ ਪਿਛਲੇ ਕਈ ਸਾਲਾ ਤੋਂ ਖ਼ਾਲੀ ਪਈਆ ਹਨ ਜਿਹਨਾਂ ਨੂੰ ਭਰਨ ਦੀ ਬਜਾਏ ਸਰਕਾਰ ਖ਼ਤਮ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 23 ਮਹੀਨੀਆਂ ਦਾ ਡੀ.ਏ.ਅਤੇ ਡੀ.ਏ. ਦਾ ਬਕਾਇਆ ਪਿਆ ਹੈ ਜੋ ਸਰਕਾਰ ਨਹੀਂ ਦੇ ਰਹੀ। ਪੈ ਕਮਿਸ਼ਨ ਦੀ ਰਿਪੋਰਟ ਅਤੇ 200 ਰੁਪਏ ਕਰਮਚਾਰੀਆਂ ਤੇ ਟੈਕਸ ਲਗਾਇਆ ਹੈ। ਇਹ ਟੈਕਸ ਤਰੁੰਤ ਰੱਦ ਕੀਤਾ ਜਾਵੇ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਕਲਾਸ-4 ਅਤੇ ਕਲਾਸ-3 ਦੀ ਕੋਟਾ ਵਧਾਇਆ ਜਾਵੇ ਇਸ ਤੋਂ ਇਲਾਵਾਂ ਪਦ-ਉਨਤੀ ਦੇ ਸਮੇਂ ਨੂੰ ਨਿਸ਼ਚਿਤ ਕੀਤਾ ਜਾਵੇ। ਪਿਛਲੇ ਕਾਫ਼ੀ ਸਮੇਂ ਤੋਂ ਯੋਗਤਾ ਰੱਖਦੇ ਹੋਏ ਬੀ.ਏ.ਅਤੇ ਐਮ.ਏ. ਪੜ੍ਹੇ ਲਿਖੇ ਕਮਰਚਾਰੀਆਂ ਦੀ ਪਦ-ਉਨਤੀ ਨਹੀਂ ਹੋਈ ਹੈ। ਵੱਖ-ਵੱਖ ਜਿਲਿ੍ਹਆ ਵਿਚ ਚੌਕੀਦਾਰ ਅਤੇ ਸਵੀਪਰ ਦੀਆਂ ਅਸਾਮੀਆਂ ਕਾਫ਼ੀ ਸਮੇਂ ਤੋਂ ਖ਼ਾਲੀ ਪਈਆਂ ਹਨ ਅਤੇ ਉਨ੍ਹਾਂ ਖ਼ਾਲੀ ਅਸਾਮੀਆ ਨੂੰ ਭਰਿਆ ਜਾਵੇ। ਇਸ ਮੌਕੇ ਜਿਲ੍ਹਾ ਪ੍ਰਧਾਨ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ, ਚੇਅਰਮੈਨ ਸੁਰਿੰਦਰ ਸਿੰਘ ਬੱਗਾ, ਡਵੀਜ਼ਨ ਪ੍ਰਧਾਨ ਲੁਧਿਆਣਾ ਕ੍ਰਿਸ਼ਨ ਗੋਪਾਲ ਮਹਿਤਾ, ਸੂਬਾ ਖ਼ਜਾਨਚੀ ਸ਼ਾਮ ਲਾਲ, ਸਕੱਤਰ ਰੇਸ਼ਮ ਸਿੰਘ, ਸੱਤਿਅਮ ਪ੍ਰਕਾਸ਼, ਪ੍ਰਿਥਵੀ ਬਹਾਦਰ ਜਿਲ੍ਹਾ ਪ੍ਰਧਾਨ ਆਦਿ ਨੇ ਵੀ ਇਸ ਮੌਕੇ ਸੰਬੋਧਨ ਕਰਦਿਆ ਆਪਣੇ ਵਿਚਾਰ ਰੱਖੇ ।

Today Now News

RELATED ARTICLES
- Advertisment -

POPULAR POSTS