ਮਾਲਵਾ ਖੇਤਰ ਚ ਜਥੇਬੰਦਕ ਢਾਂਚੇ ਦੀ ਮਜਬੂਤੀ ਲਈ ਮੀਟਿੰਗਾਂ ਜਾਰੀ –ਕੈਂਥ ਦਾਨਗੜ੍ਹ

ਮਾਨਸਾ/ਬੁਢਲਾਡਾ (ਗੁਰਜੰਟ ਸਿੰਘ ਬਾਜੇਵਾਲੀਆ) : ਸਿਮਰਨਜੀਤ ਸਿੰਘ ਬੈਂਸ ਦੀ ਅਗਵਾਈ ਵਾਲੀ ਲੋਕ ਇਨਸਾਫ ਪਾਰਟੀ ਦੀ ਜਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਪੁੱਜੇ ਪਾਰਟੀ ਦੇ ਸੂਬਾਈ ਯੂਥ ਵਿੰਗ ਪ੍ਰਧਾਨ ਸੰਨੀ ਕੈਂਥ ਨੇ ਕਿਹਾ ਕਿ ਮਾਲਵਾ ਖੇਤਰ ਚ ਪਾਰਟੀ ਮਜਬੂਤੀ ਲਈ ਵਰਕਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਜਿਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਵਲੋ ਵਰਕਰਾਂ ਨੂੰ ਜਿਥੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਥੇ ਉਹ ਕਿਸਾਨ ਅੰਦੋਲਨ ਦੀ ਸਫਲਤਾ ਲਈ ਲੋਕਾਂ ਨੂੰ ਦਿੱਲੀ ਜਾਣ ਲਈ ਵੀ ਲਾਮਬੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਆਗੂਆ ਤੇ ਵਰਕਰਾਂ ਦੀ ਮੀਟਿੰਗ ਨੁੰ ਸੰਬੋਧਨ ਕਰਦਿਆ ਨੇ ਕਿਹਾ ਕਿ ਤਿੰਨ ਸਾਲ ਦੀ ਮਾੜੀ ਕਾਰਗੁਜਾਰੀ ਦੇ ਚਲਦਿਆ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦਾ ਵਾਲ-ਵਾਲ ਕਰਜਈ ਕਰ ਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਿਰ ਕਰਜਾ ਵਧ ਕੇ ਢਾਈ ਲੱਖ ਕਰੋੜ ਰੁਪਏ ਤੋਂ ਵੀ ਵਧ ਗਿਆ ਹੈ ਜਿਸਦੀ ਕਰੋੜ ਰੁਪਏ ਸਿਰਫ ਵਿਆਜ ਦੀ ਕਿਸ਼ਤ ਹੀ ਭਰੀ ਜਾ ਰਹੀ ਹੈ ।ਉਨ੍ਹਾਂ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਰੂਰਤਮੰਦ ਲੋਕਾਂ ਨੂੰ ਸਰਕਾਰੀ ਦਫਤਰਾਂ ਚ ਫੈਲੇ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਕੇ ਉਨਾਂ੍ਹ ਨੂੰ ਇਨਸਾਫ ਮਿਲਣ ਤੱਕ ਅੱਗੇ ਹੋ ਕੇ ਪੈਰਵੀ ਕਰਨ ।ਉਨ੍ਹਾਂ ਦੱਸਿਆ ਕਿ ਪਾਰਟੀ ਦੇ ਜਥੇਬੰਦਕ ਢਾਚੇ ਦੀ ਮਜਬੂਤੀ ਦੇ ਉਦੇਸ਼ ਨਾਲ ਸਮੁੱਚੇ ਪੰਜਾਬ ਅੰਦਰ ਸ੍ਰ ਸਿਮਰਨਜੀਤ ਸਿਮਘ ਜੀ ਦੀ ਸੋਚ ਨਾਲ ਜੁੜਨ ਦੀ ਇੱਛਾਂ ਰੱਖਦੇ ਇਮਾਨਦਾਰ ਲੋਕ (ਮਰਦ ਤੇ ਔਰਤਾਂ) ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਯੋਗਦਾਨ ਪਾਉਣ ਲਈ ਪਹਿਲਕਦਮੀ ਕਰ ਰਹੇ ਹਨ ਇੰਨ੍ਹਾਂ ਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ।ਮੀਟਿੰਗ ਦੌਰਾਨ ਪਾਰਟੀ ਦੇ ਮਾਲਵਾ ਜ਼ੋਨ ਇੰਚਾਰਜ ਮਹਿੰਦਰ ਸਿੰਘ ਦਾਨਗੜ੍ਹ, ਵਿਦਿਆਰਥੀ ਵਿੰਗ ਪੰਜਾਬ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ, ਜਿਲ੍ਹਾ ਯੂਥ ਪ੍ਰਧਾਨ ਰਣਜੀਤ ਸਿੰਘ, ਜਨਰਲ ਸਕੱਤਰ ਅਮਰ ਸਿੰਘ ਭਾਦੜਾ, ਦਵਿੰਦਰ ਸਿੰਘ ਹਨੀ ਆਦਿ ਮੌਜੂਦ ਸਨ।






