17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੂਬੇ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਮੂਹਿਕ ਛੁੱਟੀ ਲੈ ਕੇ ਕਿਸਾਨੀ ਮੋਰਚਿਆਂ...

ਸੂਬੇ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਮੂਹਿਕ ਛੁੱਟੀ ਲੈ ਕੇ ਕਿਸਾਨੀ ਮੋਰਚਿਆਂ ‘ਚ ਹੋਣਗੇ ਸ਼ਾਮਲ-ਡਾ. ਰਾਵਿੰਦਰ ਸਿੰਘ

ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਵੱਲੋਂ 8 ਨੂੰ ਭਾਰਤ ਬੰਦ ਦਾ ਪੂਰਨ ਸਮਰਥਨ

ਮਾਨਸਾ (ਗੁਰਜੰਟ ਸਿੰਘ ਬਾਜੇ ਵਾਲੀਆਂ) : ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸ਼ੀਏਸ਼ਨ ਵੱਲੋਂ ਪੰਜਾਬ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਤਿੰਨ ਕਾਲੇ ਕਾਨੂੰਨਾਂ ਖਿਲਾਫ 8 ਦਸੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕੀਤਾ ਗਿਆ ਹੈ। ਇਹ ਪ੍ਰਗਟਾਵਾ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਾਵਿੰਦਰ ਸਿੰਘ ਮਾਨਸਾ ਨੇ ਅੱਜ ਇੱਥੇ ਕਰਦਿਆਂ ਦੱਸਿਆ ਕਿ ਉਹ ਕਿਸਾਨਾਂ ਵੱਲੋਂ ਖੇਤੀ ਕਾਨੂੰਨਾ ਖਿਲਾਫ ਵਿੱਢੇ ਸ਼ੰਘਰਸ਼ ਦੇ ਹਰ ਮੋਰਚੇ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਿਸਾਨਾਂ ਨਾਲ ਚਟਾਨ ਵਾਂਗ ਖੜਦੇ ਰਹਿਣਗੇ। ਉਹਨਾਂ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਦਾ ਧੁਰਾ ਕਿਸਾਨ ਅੱਜ ਠੰਡ ‘ਚ ਦਿੱਲੀ ਦੀਆਂ ਸੜਕਾਂ ਤੇ ਰੁਲਣ ਲਈ ਮਜਬੂਰ ਹੈ ਜਦਕਿ ਕੇਂਦਰ ਸਰਕਾਰ ਨੇ ਆਪਨੇ ਅੜੀਅਲ ਰਵਈਏ ਕਰਕੇ ਵਿਸ਼ਵ ਭਰ ਵਿੱਚ ਲੋਕਾਈ ਤੋਂ ਥੂ-ਥੂ ਖੱਟੀ ਹੈ। ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਜੂਝ ਰਹੇ ਸਾਡੇ ਬਜੁਰਗਾਂ, ਮਾਵਾਂ-ਧੀਆਂ, ਛੋਟੇ-ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਾਡੀ ਐਸੋਸੀਏਸ਼ਨ ਸਿਜਦਾ ਕਰਦੀ ਹੈ। ਡਾ. ਸਿੰਘ ਨੇ ਉਹ ਸਾਰੇ ਲੋਕਾਂ ਦੀ ਸਖਤ ਨਿਖੇਧੀ ਕੀਤੀ ਹੈ ਜੋ ਕਿਸਾਨੀ ਸ਼ੰਘਰਸ਼ ਨੂੰ ਤਾਰਪੀਡੋ ਕਰਨ ਲਈ ਫੋਕੀ ਬਿਆਨਬਾਜੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਬੁੱਧੀਜੀਵੀ ਵਰਗ ਕਿਸਾਨਾਂ ਦੇ ਨਾਲ ਹੈ ਅਤੇ ਸਾਡੇ ਸਾਥੀ ਦਿੱਲੀ ਚ ਕਿਸਾਨੀ ਮੋਰਚਿਆਂ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਹਨਾਂ ਦੱਸਿਆ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਡਾ. ਪਰਮਜੀਤ ਸਿੰਘ ਮਲੇਰਕੋਟਲਾ ਜੋ ਪਿਛਲੇ ਕਈ ਦਿਨਾਂ ਤੋਂ ਟਿਕਰੀ ਬਾਰਡਰ ਦੇ ਧਰਨੇ ਤੇ ਕਿਸਾਨਾਂ ਨਾਲ ਡਟੇ ਹੋਏ ਹਨ ਅਤੇ ਉੱਥੋਂ ਆਨਲਾਇਨ ਕਲਾਸਾਂ ਵੀ ਪੜ੍ਹਾ ਰਹੇ ਹਨ, ਤੇ ਸਾਨੂੰ ਮਾਣ ਹੈ। ਉਹਨਾਂ ਕਿਹਾ ਕਿ ਇਹਨਾਂ ਤੋਂ ਇਲਾਵਾ ਹੋਰ ਕਈ ਸਾਥੀ ਵੀ ਵੱਡੀ ਗਿਣਤੀ ਚ ਸਮੇਂ ਸਮੇਂ ਤੇ ਦਿੱਲੀ ਕਿਸਾਨੀ ਮੋਰਚਿਆਂ ਚ ਸ਼ਾਮਲ ਹੋ ਕੇ ਸੰਘਰਸ਼ ਨੂੰ ਮਘਾ ਰਹੇ ਹਨ। ਉਹਨਾਂ ਦੱਸਿਆ ਕਿ 8 ਦਸੰਬਰ ਨੂੰ ਸੂਬੇ ਦੇ ਸਮੂਹ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਕਾਲਜਾਂ ਚੋਂ ਸਮੂਹਿਕ ਛੁੱਟੀ ਲੈ ਕੇ ਕਿਸਾਨਾਂ ਦੇ ਝੰਡੇ ਹੇਠ ਪਿੰਡਾਂ-ਸ਼ਹਿਰਾਂ ਤੇ ਕਸਬਿਆਂ ਚ ਲਗਾਏ ਕਿਸਾਨੀ ਰੋਸ ਮੁਜਾਹਰਿਆਂ ਚ ਸ਼ਾਮਲ ਹੋਣਗੇ।

Today Now News

RELATED ARTICLES
- Advertisment -

POPULAR POSTS