17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਵਿਡ ਮਹਾਂਮਾਰੀ ਨਾਲ ਨਿਪਟਨ ਲਈ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ ਦੇ ਉੱਦਮ ਸਦਕਾ...

ਕੋਵਿਡ ਮਹਾਂਮਾਰੀ ਨਾਲ ਨਿਪਟਨ ਲਈ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ ਦੇ ਉੱਦਮ ਸਦਕਾ ਰਾਮਬਾਗ ਵਿਖੇ ਟਰਾਈਡੈਂਟ ਪਲਸ ਆਕਸੀਮੀਟਰ ਬੈਂਕ ਸਥਾਪਿਤ ਕੀਤਾ

ਲੋਕ ਸੇਵਾ ਦੇ ਕੰਮ ਲਈ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ ਪੂਰੀ ਤਨਦੇਹੀ ਨਾਲ ਡਟੇ ਹੋਏ ਹਨ

ਬਰਨਾਲਾ (ਕਰਨਪਰੀਤ ਧੰਦਰਾਲ) : ਕੋਵਿਡ ਮਹਾਂਮਾਰੀ ਦੀ ਤੇਜੀ ਨਾਲ ਸੁਰੂ ਹੋਈ ਤੀਜੀ ਲਹਿਰ ਨਾਲ ਨਿਪਟਨ ਜਿਲੇ ਭਰ ਦੇ ਲੋਕਾਂ ਦੀ ਸਾਰ ਲੈਣ ਵਾਲੇ ਵੱਡੇ ਅਧਿਕਾਰੀ ਭਾਵੇਂ ਚੁੱਪ ਬੈਠੇ ਹਨ ਪਰੰਤੂ ਅਜਿਹੇ ਵਿੱਚ ਲੋਕਾਂ ਨੂੰ ਸੁਰੱਖਿਆ ਪਦਾਨ ਕਰਨ ਤੋਂ ਇਲਾਵਾ ਸਰਕਾਰਾਂ ਨੇਤਾਵਾਂ ਦੇ ਲੋਕ ਸੇਵਾ ਦੇ ਕੰਮ ਖੁਦ ਲਈ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ ਪੂਰੀ ਤਨਦੇਹੀ ਨਾਲ ਡਟੇ ਹੋਏ ਹਨ ਜਿੰਨਾਂ ਦੇ ਉੱਦਮ ਸਦਕਾ ਆਮ ਲੋਕਾਂ ਦੀ ਸਹੂਲਤ ਲਈ ਰਾਮਬਾਗ ਵਿਖੇ ਟਰਾਈਡੈਂਟ ਪਲਸ ਆਕਸੀਮੀਟਰ ਬੈਂਕ ਸਥਾਪਿਤ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਇਹ ਉਪਰਾਲਾ ਟਰਾਈਡੈਂਟ ਉਦਯੋਗ, ਜਿਲਾ ਕੈਮਿਸਟ ਐਸੋਸੀਏਸਨ ਬਰਨਾਲਾ, ਉਦਯੋਗਿਕ ਆਈ.ਓ.ਐਲ.ਅਤੇ ਰਾਮਬਾਗ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ . ਉਨਾਂ ਦੱਸਿਆ ਕਿ ਇਸ ਆਕਸੀਮੀਟਰ ਬੈਂਕ ‘ਚੋਂ ਕੋਵਿਡ ਪਾਜੀਟਿਵ ਅਤੇ ਜਰੂਰਤਮੰਦ ਮਰੀਜ 1500 ਰੁਪਏ ਮੁੜਨ ਯੋਗ ਸਕਿਉਰਿਟੀ ਜਮਾਂ ਕਰਵਾ ਕੇ ਆਕਸੀਮੀਟਰ ਅਤੇ ਥਰਮਾਮੀਟਰ ਹਾਸਿਲ ਕਰ ਸਕਦਾ ਹੈ ਅਤੇ ਜਰੂਰਤ ਪੂਰੀ ਹੋਣ ਤੋਂ ਬਾਅਦ ਆਕਸੀਮੀਟਰ ਬੈਂਕ ਵਿਚ ਵਾਪਸ ਕਰ ਕੇ ਸਕਿਓਰਿਟੀ ਵਾਪਸ ਲੈ ਸਕਦਾ ਹੈ . ਇਸ ਨਾਲ ਕੋਵਿਡ ਮਰੀਜ ਵਾਸਤੇ ਇਕ ਬਰਨਾਲਾ ਹੈਲਥ ਕਿੱਟ ਵੀ ਦਿੱਤੀ ਜਾਵੇਗੀ ਜਿਸ ਵਿਚ ਓ.ਆਰ.ਐਸ., ਸੈਨੇਟਾਈਜਰ, 25 ਮਾਸਕ, ਮਲਟੀ ਵਿਟਾਮਿਨ, ਜਿੰਕ ਅਤੇ ਵਿਟਾਮਿਨ ਸੀ ਦੀਆਂ 20 ਗੋਲੀਆਂ, ਸਾਬਣ ਵੀ ਮੁਫਤ ਦਿੱਤਾ ਜਾਵੇਗਾ . ਉਨਾਂ ਕਿਹਾ ਕਿ ਅੱਜ ਹਰ ਕਿਸੇ ਨੂੰ ਇਸ ਕੋਰੋਨਾ ਮਹਾਂਮਾਰੀ ਦੌਰਾਨ ਅੱਗੇ ਆ ਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕੋਰੋਨਾ ਦੀ ਲੜਾਈ ਜਿੱਤ ਸਕੀਏ . ਇਸ ਮੌਕੇ ਐਸ.ਪੀ. ਜਗਵਿੰਦਰ ਸਿੰਘ ਚੀਮਾ, ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ, ਏ.ਐਸ.ਆਈ. ਪਰਮਿੰਦਰ ਸਿੰਘ ਮਿੰਟੂ, ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਅਸੋਕ ਮਿੱਤਲ, ਬਰਨਾਲਾ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਨਰਿੰਦਰ ਅਰੋੜਾ, ਸਮਾਜ ਸੇਵੀ ਭਾਰਤ ਮੋਦੀ, ਤਾਰਾ ਚੰਦ ਚੋਪੜਾ, ਰਵਿੰਦਰ ਕੁਮਾਰ, ਜਿੰਦਰਪਾਲ ਕਾਕਾ, ਬੀਰਬਲ ਠੇਕੇਦਾਰ ਅਤੇ ਮਹੇਸ ਕੁਮਾਰ ਲੋਟਾ ਜਗਸੀਰ ਸਿੰਘ ਸੰਧੂ ਆਦਿ ਵੀ ਹਾਜਰ ਸਨ .

Today Now News

RELATED ARTICLES
- Advertisment -

POPULAR POSTS